ਵੀਰਪਾਲ ਕੌਰ ਦੇ ਖਿਲਾਫ ਸੂਬੇ ਭਰ 'ਚ ਕੇਸ ਦਰਜ ਕਰਵਾਏਗੀ ਸ੍ਰੋਮਣੀ ਅਕਾਲੀ ਦਲ

ਏਬੀਪੀ ਸਾਂਝਾ   |  25 Jul 2020 08:15 PM (IST)

ਡੇਰਾ ਸਿਰਸਾ ਸਮਰਥਕ ਵੀਰਪਾਲ ਕੌਰ ਦੇ ਖਿਲਾਫ ਸ੍ਰੋਮਣੀ ਅਕਾਲੀ ਦਲ ਸੂਬੇ ਭਰ 'ਚ ਕੇਸ ਦਰਜ ਕਰਵਾਏਗੀ।

ਚੰਡੀਗੜ੍ਹ: ਡੇਰਾ ਸਿਰਸਾ ਸਮਰਥਕ ਵੀਰਪਾਲ ਕੌਰ ਦੇ ਖਿਲਾਫ ਸ੍ਰੋਮਣੀ ਅਕਾਲੀ ਦਲ ਸੂਬੇ ਭਰ 'ਚ ਕੇਸ ਦਰਜ ਕਰਵਾਏਗੀ।ਵੀਰਪਾਲ ਤੇ ਇਲਜ਼ਾਮ ਹਨ ਕਿ ਉਸਨੇ ਬਲਾਤਕਾਰ ਦੇ ਦੋਸ਼ੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਨਾਲ ਕਰਕੇ ਸਿੱਖਾਂ ਦੀਆਂ ਧਰਮਿਕ ਭਾਵਨਾਂ ਨੂੰ ਡੂੰਘੀ ਸੱਟ ਮਾਰੀ ਹੈ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, 
ਵੀਰਪਾਲ ਕੌਰ ਨੇ ਡੇਰਾ ਸਿਰਸਾ ਮੁਖੀ ਤੇ ਗੁਰੂ ਗੋਬਿੰਦ ਸਿੰਘ ਨੂੰ ਇਕ ਸਮਾਨ ਦੱਸਿਆ ਹੈ ਜਿਹੜਾ ਕੁਫਰ ਤੋਲਣ ਸਮਾਨ ਹੈ। ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਡੇਰਾ ਮੁਖੀ ਨਾਲ ਕਰਨਾ ਇਤਰਾਜ਼ਯੋਗ ਹੈ।ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਸੂਬੇ ਭਰ ਵਿਚ ਸਾਡੀ ਪਾਰਟੀ ਦੇ ਆਗੂ ਤੇ ਵਰਕਰ ਪੁਲਿਸ ਥਾਣਿਆਂ ਕੋਲ ਪਹੁੰਚ ਕਰਨਗੇ ਤੇ ਵੀਰਪਾਲ ਕੌਰ ਦੇ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤੇ ਜਾਣ ਦੀ ਮੰਗ ਕਰਨਗੇ।-
ਇਹ ਵੀ ਪੜ੍ਹੋ:  ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
© Copyright@2025.ABP Network Private Limited. All rights reserved.