ਪੰਜਾਬ ਦੇ ਤਰਨਤਾਰਨ ਜ਼ਿਮਣੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਜਨਪ੍ਰੀਤ ਨੂੰ ਅੱਜ ਤੜਕੇ ਰਿਹਾਅ ਕਰ ਦਿੱਤਾ ਗਿਆ। ਤਰਨਤਾਰਨ ਅਦਾਲਤ ਵਿੱਚ ਰਾਤ 8 ਵਜੇ ਸੁਣਵਾਈ ਸ਼ੁਰੂ ਹੋਈ ਸੀ, ਜੋ ਲੱਗਾਤਾਰ 8 ਘੰਟੇ ਚੱਲੀ ਅਤੇ ਸਵੇਰੇ 4 ਵਜੇ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ।
ਰਿਹਾਈ ਤੋਂ ਬਾਅਦ ਕੰਜਨਪ੍ਰੀਤ ਨੇ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਪਚੋਣ ਦੌਰਾਨ ਪੁਲਿਸ ਨੇ ਕੰਜਨਪ੍ਰੀਤ ‘ਤੇ ਲਗਭਗ 4 ਕੇਸ ਦਰਜ ਕੀਤੇ ਸਨ, ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਨੇ ਸਥਾਨਕ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਸ਼ੁੱਕਰਵਾਰ ਯਾਨੀਕਿ 28 ਨਵੰਬਰ ਨੂੰ ਜਦੋਂ ਕੰਜਨਪ੍ਰੀਤ ਮਜੀਠਾ ਥਾਣੇ ‘ਚ ਜਾਂਚ ਵਿੱਚ ਹਿੱਸਾ ਲੈਣ ਗਈ, ਤਾਂ ਛੇ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਵਿਦੇਸ਼ ‘ਚ ਰਹਿੰਦੇ ਪਤੀ ਅੰਮ੍ਰਿਤਪਾਲ ਨੂੰ ਵੀ ਉਪਚੋਣ ਦੌਰਾਨ ਵੋਟਰਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਦਿਖਾਈ।
ਹਾਈਕੋਰਟ ਨੇ ਕੀਤਾ ਇਹ ਸਵਾਲ
ਇਸ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਯਚਿਕਾ ਦਾਇਰ ਕੀਤੀ। ਸ਼ਨੀਵਾਰ ਯਾਨੀਕਿ 29 ਨਵੰਬਰ ਨੂੰ ਸੁਣਵਾਈ ਦੌਰਾਨ ਹਾਈਕੋਰਟ ਨੇ ਸਵਾਲ ਕੀਤਾ ਕਿ ਜਦੋਂ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਜਾਂਚ ਵਿੱਚ ਸ਼ਾਮਲ ਹੋ ਰਿਹਾ ਹੋਵੇ ਤਾਂ ਉਸਨੂੰ ਅਚਾਨਕ ਕਿਵੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ?
ਕੰਚਨਪ੍ਰੀਤ ਦੀ ਕਸਟੱਡੀ ਜੱਜ ਨੂੰ ਸੌਂਪੀ ਗਈ ਸੀ
ਅਦਾਲਤ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਪਾਰਦਰਸ਼ਤਾ ਦੇ ਖ਼ਿਲਾਫ਼ ਦੱਸਦੇ ਹੋਏ ਤੁਰੰਤ ਕੰਚਨਪ੍ਰੀਤ ਦੀ ਕਸਟਡੀ ਪੁਲਿਸ ਤੋਂ ਲੈ ਕੇ ਜੱਜ ਨੂੰ ਸੌਂਪ ਦਿੱਤੀ। ਨਾਲ ਹੀ ਤਰਨਤਾਰਨ ਅਦਾਲਤ ਨੂੰ ਹੁਕਮ ਦਿੱਤਾ ਕਿ ਉਹ ਰਾਤ ਨੂੰ ਹੀ ਇਸ ਮਾਮਲੇ ਦੀ ਸੁਣਵਾਈ ਕਰੇ ਕਿ ਕੀ ਉਨ੍ਹਾਂ ਨੂੰ ਰਿਮਾਂਡ ‘ਤੇ ਦਿੱਤਾ ਜਾ ਸਕਦਾ ਹੈ ਜਾਂ ਨਹੀਂ।
ਅਦਾਲਤ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੇ ਵਕੀਲ ਅਦਾਲਤ ਵਿਚ ਨਹੀਂ ਪਹੁੰਚਦੇ, ਤਦ ਤੱਕ ਉਨ੍ਹਾਂ ਨੂੰ ਰਿਮਾਂਡ ਲਈ ਪੇਸ਼ ਨਾ ਕੀਤਾ ਜਾਵੇ। ਇਸ ਤੋਂ ਬਾਅਦ ਪੁਲਿਸ ਕੰਚਨਪ੍ਰੀਤ ਨੂੰ ਤਰਨਤਾਰਨ ਅਦਾਲਤ ਲੈ ਕੇ ਪਹੁੰਚੀ। ਰਾਤ 8 ਵਜੇ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਈ।
ਸਵੇਰੇ 4 ਵਜੇ ਅਦਾਲਤ ਨੇ ਫ਼ੈਸਲਾ ਸੁਣਾਇਆ
ਰਾਤ 10 ਵਜੇ ਬਹਿਸ ਤੇਜ਼ ਹੋ ਗਈ, ਜਿਸ ਵਿੱਚ ਬਚਾਅ-ਪੱਖ ਨੇ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ, ਜਦਕਿ ਪੁਲਿਸ ਨੇ ਆਪਣੇ ਕਦਮ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਸੁਣਵਾਈ ਦੌਰਾਨ ਅਕਾਲੀ ਦਲ ਦੇ ਵਰਕਰ ਅਦਾਲਤ ਦੇ ਬਾਹਰ ਖੜੇ ਰਹੇ।
ਸਵੇਰੇ 4 ਵਜੇ ਅਦਾਲਤ ਨੇ ਕੰਚਨਪ੍ਰੀਤ ਕੌਰ ਨੂੰ ਰਿਹਾਅ ਕਰਨ ਦਾ ਹੁਕਮ ਸੁਣਾਇਆ।
ਅਕਾਲੀ ਨੇਤਾ ਦੇ ਆਰੋਪਾਂ ਦੀਆਂ 3 ਵੱਡੀਆਂ ਗੱਲਾਂ…
FIR ਪਹਿਲਾਂ ਅਣਪਛਾਤੇ ਲੋਕਾਂ ਖਿਲਾਫ਼ ਸੀ:ਵਲਟੋਹਾ ਨੇ ਕਿਹਾ ਕਿ ਕੰਚਨਪ੍ਰੀਤ ਕੌਰ ਨੂੰ ਝਬਾਲ ਥਾਣੇ ਵਿੱਚ 11 ਨਵੰਬਰ ਨੂੰ ਦਰਜ ਕੀਤੀ FIR ਨੰਬਰ 208 ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਹ FIR ਪਹਿਲਾਂ ਅਣਪਛਾਤੇ ਲੋਕਾਂ ਵਿਰੁੱਧ ਸੀ, ਪਰ ਬਾਅਦ ਵਿੱਚ ਇਸ ਵਿੱਚ ਕੰਚਨਪ੍ਰੀਤ ਦਾ ਨਾਮ ਜੋੜ ਦਿੱਤਾ ਗਿਆ।
FIR ਦੀਆਂ ਸਭ ਧਾਰਾਵਾਂ 7 ਸਾਲ ਤੋਂ ਘੱਟ ਸਜ਼ਾ ਵਾਲੀਆਂ:ਵਲਟੋਹਾ ਨੇ ਦੱਸਿਆ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਨਿਯਮਾਂ ਅਨੁਸਾਰ, 7 ਸਾਲ ਤੋਂ ਘੱਟ ਸਜ਼ਾ ਵਾਲੇ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਲਾਜ਼ਮੀ ਹੁੰਦਾ ਹੈ, ਜਿਸਨੂੰ ਪੰਜਾਬ ਪੁਲਿਸ ਨੇ ਨਜ਼ਰਅੰਦਾਜ਼ ਕੀਤਾ। ਇਸ FIR ਵਿੱਚ ਧਾਰਾਵਾਂ 174, 351(2), 51(3) ਅਤੇ 111 BNS ਸ਼ਾਮਲ ਹਨ, ਜੋ ਸਭ 7 ਸਾਲ ਤੋਂ ਘੱਟ ਸਜ਼ਾ ਵਾਲੀਆਂ ਹਨ।
ਰਾਜਨੀਤਿਕ ਬਦਲੇ ਅਧੀਨ ਕਾਰਵਾਈ:
ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ। ਇਸ ਤੋਂ ਪਹਿਲਾਂ, ਮਜੀਠਾ ਥਾਣੇ ਪਹੁੰਚਣ ਤੋਂ ਪਹਿਲਾਂ ਕੰਚਨਪ੍ਰੀਤ ਮੀਡੀਆ ਦੇ ਸਾਹਮਣੇ ਆਈਆਂ ਅਤੇ ਸਿਰਫ਼ ਇਹੀ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ।