ਚੰਡੀਗੜ੍ਹ: ਪੰਜਾਬ ਨੂੰ ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2013-14 'ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 'ਚ 8133 ਏਡਜ਼/ਐਚਆਈਵੀ ਕੇਸ ਸਾਹਮਣੇ ਆਏ ਹਨ। ਇੱਕਦਮ ਇੰਨੇ ਵਾਧੇ ਨੇ ਸਰਕਾਰ ਦੇ ਨਾਲ-ਨਾਲ ਆਮ ਬੰਦੇ ਨੂੰ ਵੀ ਸੋਚੀ ਪਾ ਦਿੱਤਾ ਹੈ। ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਦੇ ਕੇਸਾਂ 'ਚ ਖ਼ੌਫ਼ਨਾਕ ਵਾਧੇ 'ਤੇ ਫਿਕਰ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਜੇਕਰ ਸਰਕਾਰਾਂ ਅਜੇ ਵੀ ਨਹੀਂ ਜਾਗੀਆਂ ਤਾਂ ਤਬਾਹਕੁਨ ਨਤੀਜੇ ਨਿਕਲਣਗੇ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2013-14 'ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 'ਚ 8133 ਏਡਜ਼/ਐਚਆਈਵੀ ਕੇਸਾਂ ਦਾ ਸਾਹਮਣੇ ਆਉਣਾ ਖ਼ਤਰਨਾਕ ਭਵਿੱਖ ਦੀ ਪੁਸ਼ਟੀ ਕਰਦਾ ਹੈ। ਮਨੁੱਖੀ ਜੀਵਨ ਦੇ ਵਿਨਾਸ਼ ਵੱਲ ਤੁਰ ਰਹੇ ਇਸ ਰੁਝਾਨ ਨੂੰ ਥੰਮ੍ਹਣ ਲਈ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਜੰਗੀ ਪੱਧਰ 'ਤੇ ਕੰਮ ਕਰਨਾ ਪਏਗਾ।
ਚੀਮਾ ਨੇ ਕਿਹਾ ਕਿ 5 ਸਾਲਾਂ ਦੇ ਏਡਜ਼ ਦਾ ਪ੍ਰਕੋਪ ਦੁੱਗਣਾ ਹੋਣ ਦੇ ਜੋ ਅੰਕੜੇ ਸਾਹਮਣੇ ਆਏ ਹਨ, ਇਹ ਲੰਘੇ ਵਿੱਤੀ ਵਰ੍ਹੇ ਦੇ ਹਨ, ਪਰ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਬਡਰੁੱਖਾ (ਸੰਗਰੂਰ) 'ਚ ਦਰਜਨ, ਬਰਨਾਲਾ 'ਚ 40 ਤੇ ਫ਼ਾਜ਼ਿਲਕਾ ਕਰੀਬ 60 ਨਵੇਂ ਕੇਸਾਂ ਦਾ ਸਾਹਮਣੇ ਆਉਣਾ ਹੋਰ ਵੀ ਘਾਤਕ ਹੈ, ਕਿਉਂਕਿ ਇਨ੍ਹਾਂ 'ਚ ਬਹੁਤੇ ਪੀੜਤ 12-14 ਸਾਲਾਂ ਦੇ ਕਿਸ਼ੋਰ ਤੇ ਉਹ ਨੌਜਵਾਨ ਸ਼ਾਮਲ ਹਨ, ਜਿੰਨਾ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ।
ਚੀਮਾ ਨੇ ਕਿਹਾ ਕਿ ਸਰਕਾਰ ਨੂੰ ਬੇਰੁਜ਼ਗਾਰੀ ਨਸ਼ੇ ਤੇ ਏਡਜ਼ ਦੇ ਵਧਦੇ ਕੇਸਾਂ 'ਤੇ ਤੁਰੰਤ ਜੰਗੀ ਪੱਧਰ ਦੇ ਕਦਮ ਚੁੱਕਣੇ ਪੈਣਗੇ, ਕਿਉਂਕਿ ਇਹ ਤਿੰਨੋਂ ਅਲਾਮਤਾਂ ਆਪਸ ਵਿਚ ਸਿੱਧਾ ਜੁੜੀਆਂ ਹੋਈਆਂ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਗਾਮੀ ਮਾਨਸੂਨ ਸੈਸ਼ਨ 'ਚ ਬੇਰੁਜ਼ਗਾਰੀ, ਨਸ਼ੇ ਤੇ ਏਡਜ਼ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ।
ਨਸ਼ਿਆਂ ਮਗਰੋਂ ਪੰਜਾਬੀਆਂ 'ਤੇ ਏਡਜ਼ ਦਾ ਕਹਿਰ
ਏਬੀਪੀ ਸਾਂਝਾ
Updated at:
25 Jul 2019 05:31 PM (IST)
ਪੰਜਾਬ ਨੂੰ ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2013-14 'ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 'ਚ 8133 ਏਡਜ਼/ਐਚਆਈਵੀ ਕੇਸ ਸਾਹਮਣੇ ਆਏ ਹਨ। ਇੱਕਦਮ ਇੰਨੇ ਵਾਧੇ ਨੇ ਸਰਕਾਰ ਦੇ ਨਾਲ-ਨਾਲ ਆਮ ਬੰਦੇ ਨੂੰ ਵੀ ਸੋਚੀ ਪਾ ਦਿੱਤਾ ਹੈ। ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਦੇ ਕੇਸਾਂ 'ਚ ਖ਼ੌਫ਼ਨਾਕ ਵਾਧੇ 'ਤੇ ਫਿਕਰ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਜੇਕਰ ਸਰਕਾਰਾਂ ਅਜੇ ਵੀ ਨਹੀਂ ਜਾਗੀਆਂ ਤਾਂ ਤਬਾਹਕੁਨ ਨਤੀਜੇ ਨਿਕਲਣਗੇ।
- - - - - - - - - Advertisement - - - - - - - - -