ਚੰਡੀਗੜ੍ਹ: ਦੇਸ਼ ਵਿੱਚ ਵੱਡਾ ਦਹਿਸ਼ਤੀ ਹਮਲਾ ਕਰਨ ਲਈ 6-7 ਅੱਤਵਾਦੀ ਭਾਰਤ ਅੰਦਰ ਦਾਖਲ ਹੋਏ ਹਨ। ਇਸ ਬਾਰੇ ਪੰਜਾਬ ਇੰਟੈਲੀਜੈਂਸ ਨੇ ਅਲਰਟ ਜਾਰੀ ਕੀਤਾ ਹੈ। ਅਲਰਟ ਵਿੱਚ ਕਿਹਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਦੇ 6-7 ਅੱਤਵਾਦੀ ਪੰਜਾਬ ਵੱਲੋਂ ਦਿੱਲੀ ਜਾ ਸਕਦੇ ਹਨ।


ਇਨ੍ਹਾਂ ਅੱਤਵਾਦੀਆਂ ਬਾਰੇ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਵਿੱਚ ਹੋਣ ਦੀ ਸੂਹ ਹੈ। ਅਲਰਟ ਵਿੱਚ ਸਮੂਹ ਜ਼ਿਲ੍ਹਿਆਂ ਦੇ ਅਫਸਰਾਂ ਤੇ ਬੀਐਸਐਫ ਨੂੰ ਚੌਕਸ ਕੀਤਾ ਗਿਆ ਹੈ ਕਿ ਸਖ਼ਤ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ।

ਉਧਰ, ਪਠਾਨਕੋਟ ਵਿੱਚ ਕੌਮੀ ਮਾਰਗ ’ਤੇ ਮਾਧੋਪੁਰ ਕੋਲ ਮੰਗਲਵਾਰ ਰਾਤ ਨੂੰ ਜੰਮੂ ਵੱਲੋਂ ਆ ਰਹੀ ਇਨੋਵਾ ਗੱਡੀ ਵਿੱਚ ਬੈਠ ਕੇ ਆ ਰਹੇ 4 ਵਿਅਕਤੀਆਂ ਨੇ ਡਰਾਈਵਰ ਨੂੰ ਪਿਸਤੌਲ ਦਿਖਾ ਕੇ ਗੱਡੀ ਖੋਹ ਲਈ ਤੇ ਫਰਾਰ ਹੋ ਗਏ। ਸਰਹੱਦੀ ਇਲਾਕੇ ’ਚ ਇਹ ਘਟਨਾ ਵਾਪਰਨ ਮਗਰੋਂ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।'