ਚੰਡੀਗੜ੍ਹ: ਪੰਜਾਬੀਆਂ ਵੱਲੋਂ ਚੁਣ ਕੇ ਦਿੱਲੀ ਦਰਬਾਰ ਭੇਜੇ ਸੰਸਦ ਮੈਂਬਰਾਂ ਨੂੰ ਸੂਬੇ ਦੀ ਕੋਈ ਪਰਵਾਹ ਨਹੀਂ। ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਪੰਜਾਬ ਲਈ ਬੇਹੱਦ ਅਹਿਮ ਡੈਮ ਸੇਫਟੀ ਬਿੱਲ ਪੇਸ਼ ਕੀਤਾ ਗਿਆ ਪਰ ਇਸ ਉਸ ਵੇਲੇ ਪੰਜਾਬ ਦੀ ਕਿਸੇ ਵੀ ਪਾਰਟੀ ਦਾ ਸੰਸਦ ਮੈਂਬਰ ਮੌਜੂਦ ਨਹੀਂ ਸੀ। ਇਹ ਦਾਅਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਹੈ।
ਰਾਜੇਵਾਲ ਨੇ ਕਿਹਾ ਕਿ ਲੋਕ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਡੈਮ ਸੇਫਟੀ ਬਿੱਲ ਪਾਸ ਕਰ ਦਿੱਤਾ ਗਿਆ ਪਰ ਉਸ ਸਮੇਂ ਪੰਜਾਬ ਦੀ ਕਿਸੇ ਵੀ ਪਾਰਟੀ ਦਾ ਕੋਈ ਸੰਸਦ ਮੈਂਬਰ ਸਦਨ ’ਚ ਹਾਜ਼ਰ ਨਹੀਂ ਸੀ। ਇਸ ਬਿੱਲ ਨੂੰ ਪਾਸ ਕਰਨ ਮੌਕੇ ਪਾਰਲੀਮੈਂਟ ਵਿੱਚ ਬੀਜੇਪੀ ਦੇ ਹਰਿਆਣਾ ਤੇ ਰਾਜਸਥਾਨ ਦੇ ਸੰਸਦ ਮੈਂਬਰ ਖੁੱਲ੍ਹ ਕੇ ਪੰਜਾਬ ਵਿਰੁੱਧ ਬੋਲੇ। ਉਨ੍ਹਾਂ ਪੰਜਾਬ ਦੇ ਸਾਰੇ ਡੈਮਾਂ ਦਾ ਕੰਟਰੋਲ ਕੇਂਦਰ ਸਰਕਾਰ ਨੂੰ ਤੁਰੰਤ ਆਪਣੇ ਹੱਥਾਂ ਵਿੱਚ ਲੈਣ ਤੇ ਇਨ੍ਹਾਂ ਡੈਮਾਂ ’ਤੇ ਲੱਗੇ ਪੰਜਾਬ ਨਾਲ ਸਬੰਧਤ ਸਾਰੇ ਕਰਮਚਾਰੀ ਵੀ ਉੱਥੋਂ ਹਟਾਉਣ ਦੀ ਮੰਗ ਕੀਤੀ।
ਰਾਜੇਵਾਲ ਅਨੁਸਾਰ ਗੁਆਂਢੀ ਰਾਜਾਂ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਜਾਬ ਵੱਲੋਂ ਹਰਿਆਣਾ ਤੇ ਰਾਜਸਥਾਨ ਨੂੰ ਜਾਣ ਵਾਲੀਆਂ ਨਹਿਰਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ, ਜਿਸ ਨਾਲ ਉਨ੍ਹਾਂ ਨੂੰ ਘੱਟ ਪਾਣੀ ਮਿਲਦਾ ਹੈ। ਉਨ੍ਹਾਂ ਇਸ ਬਿੱਲ ਦੀ ਡਟ ਕੇ ਹਮਾਇਤ ਕੀਤੀ। ਜਦੋਂ ਰਾਜਸਥਾਨ ਤੇ ਹਰਿਆਣਾ ਦੇ ਸੰਸਦ ਮੈਂਬਰ ਪੰਜਾਬ ਵਿਰੁੱਧ ਭੜਾਸ ਕੱਢ ਰਹੇ ਸਨ ਤਾਂ ਪੰਜਾਬ ਦਾ ਕੋਈ ਵੀ ਸੰਸਦ ਮੈਂਬਰ ਸਦਨ ਵਿੱਚ ਹਾਜ਼ਰ ਨਹੀਂ ਸੀ।
ਰਾਜੇਵਾਲ ਨੇ ਕਿਹਾ ਕਿ ਇਹ ਬਿੱਲ ਹੁਣ ਰਾਜ ਸਭਾ ਵਿੱਚ ਜਾਣਾ ਹੈ ਤੇ ਬੀਜੇਪੀ ਹੁਕਮਰਾਨਾਂ ਨੇ ਇਸ ਨੂੰ ਉਥੋਂ ਵੀ ਪਾਸ ਕਰਵਾ ਲੈਣਾ ਹੈ ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਲੈ ਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਯੋਜਨਾਬੱਧ ਢੰਗ ਬਿੱਲ ਪਾਸ ਕਰਵਾ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਭਵਿੱਖ ਵਿੱਚ ਕਿਸੇ ਵੀ ਸੂਬੇ ਦੇ ਹੱਕ ਸੁਰੱਖਿਅਤ ਨਹੀਂ ਹਨ।
ਉਨ੍ਹਾਂ ਅਕਾਲੀ ਦਲ ਦੇ ਸੰਸਦ ਮੈਂਬਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹੇ ਸਮੇਂ ਪਾਰਲੀਮੈਂਟ ਵਿੱਚ ਹਾਜ਼ਰ ਰਹਿ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰਨੀ ਤੇ ਸੱਤਾ ਦਾ ਸੁੱਖ ਭੋਗਣ ਲਈ ਬੀਜੇਪੀ ਦੀ ਭਾਈਵਾਲੀ ਨਾਲ ਪੰਜਾਬ ਦੇ ਹਿੱਤ ਵੇਚਣੇ ਹਨ ਤਾਂ ਵੱਧ ਅਧਿਕਾਰਾਂ ਵਰਗੇ ਦਮਗਜ਼ੇ ਮਾਰਨੇ ਬੰਦ ਕਰ ਦਿੱਤੇ ਜਾਣ। ਉਨ੍ਹਾਂ ਕਾਂਗਰਸੀਆਂ ਨੂੰ ਪੁੱਛਿਆ ਕਿ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦੇ ਰਾਖੇ ਹੋਣ ਦਾ ਢਿੰਡੋਰਾ ਪਿੱਟਦੇ ਹਨ ਤਾਂ ਉਨ੍ਹਾਂ ਦੀ ਸਦਨ ਵਿੱਚੋਂ ਗ਼ੈਰਹਾਜ਼ਰੀ ਕਿਤੇ ਭਾਜਪਾ ਨਾਲ ਲੁਕਵੀਂ ਭਾਈਵਾਲੀ ਤਾਂ ਨਹੀਂ? ਉਨ੍ਹਾਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਗ਼ੈਰਹਾਜ਼ਰੀ ’ਤੇ ਵੀ ਸਵਾਲ ਚੁੱਕੇ।
ਜਦੋਂ ਪੰਜਾਬ ਦੇ ਹੱਕ 'ਚ ਨਾ ਡਟਿਆ ਭਗਵੰਤ ਮਾਨ ਸਣੇ ਕੋਈ ਵੀ ਐਮਪੀ
ਏਬੀਪੀ ਸਾਂਝਾ
Updated at:
04 Aug 2019 01:17 PM (IST)
ਪੰਜਾਬੀਆਂ ਵੱਲੋਂ ਚੁਣ ਕੇ ਦਿੱਲੀ ਦਰਬਾਰ ਭੇਜੇ ਸੰਸਦ ਮੈਂਬਰਾਂ ਨੂੰ ਸੂਬੇ ਦੀ ਕੋਈ ਪਰਵਾਹ ਨਹੀਂ। ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਪੰਜਾਬ ਲਈ ਬੇਹੱਦ ਅਹਿਮ ਡੈਮ ਸੇਫਟੀ ਬਿੱਲ ਪੇਸ਼ ਕੀਤਾ ਗਿਆ ਪਰ ਇਸ ਉਸ ਵੇਲੇ ਪੰਜਾਬ ਦੀ ਕਿਸੇ ਵੀ ਪਾਰਟੀ ਦਾ ਸੰਸਦ ਮੈਂਬਰ ਮੌਜੂਦ ਨਹੀਂ ਸੀ। ਇਹ ਦਾਅਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਹੈ।
- - - - - - - - - Advertisement - - - - - - - - -