ਪਟਨਾ: ਬਿਹਾਰ ਦੇ ਪਟਨਾ ਸਾਹਿਬ ਦੇ ਦੀਘਾ ਥਾਣਾ ਖੇਤਰ ਵਿੱਚ ਦੋ ਸਿੱਖ ਨੌਜਵਾਨਾਂ ਸਮੇਤ ਤਿੰਨ ਜਣਿਆਂ ਨੂੰ ਭੀੜ ਨੇ ਕੁੱਟ ਕੁੱਟ ਅਧਮੋਇਆ ਕਰ ਦਿੱਤਾ। ਇੱਥੋਂ ਦੀ ਗਾਂਧੀਨਗਰ ਗਲੀ ਵਿੱਚ ਸ਼ਨੀਵਾਰ ਦੁਪਹਿਰ ਸਮੇਂ ਇਹ ਘਟਨਾ ਵਾਪਰੀ ਜਦ ਇਹ ਤੀਰਥ ਯਾਤਰੀ ਨੌਜਵਾਨ ਟਹਿਲਕਦਮੀ ਕਰ ਰਹੇ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਦੋਵਾਂ ਨੌਜਵਾਨਾਂ ਦੀ ਪਛਾਣ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਰਿੱਕੀ (30) ਤੇ ਪ੍ਰਿੰਸ (24) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਬੱਚਾ ਚੋਰ ਸਮਝ ਕੇ ਭੀੜ ਨੇ ਦੋਵਾਂ ਨਾਲ ਮਾਰਕੁੱਟ ਕੀਤੀ। ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਨੌਜਵਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਲੱਗਣ ਵਾਲੇ ਲੰਗਰ ਲਈ ਚੰਦਾ ਇਕੱਠਾ ਕਰਨ ਆਏ ਸਨ। ਇਸ ਦੌਰਾਨ ਉਹ ਪਟਨਾ ਸਾਹਿਬ ਵੀ ਪਹੁੰਚੇ ਪਰ ਇੱਥੇ ਉਨ੍ਹਾਂ ਨਾਲ ਕੁਝ ਹੋਰ ਹੀ ਭਾਣਾ ਵਾਪਰ ਗਿਆ। ਪੁਲਿਸ ਦੋਵਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਬੱਚੇ ਚੁੱਕਣ ਵਾਲੇ ਸਮਝ ਕੇ ਬਿਹਾਰ 'ਚ 2 ਸਿੱਖਾਂ ਸਮੇਤ 3 ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ
ਏਬੀਪੀ ਸਾਂਝਾ Updated at: 04 Aug 2019 08:51 AM (IST)
ਬਿਹਾਰ ਦੇ ਪਟਨਾ ਸਾਹਿਬ ਦੇ ਦੀਘਾ ਥਾਣਾ ਖੇਤਰ ਵਿੱਚ ਦੋ ਸਿੱਖ ਨੌਜਵਾਨਾਂ ਸਮੇਤ ਤਿੰਨ ਜਣਿਆਂ ਨੂੰ ਭੀੜ ਨੇ ਕੁੱਟ ਕੁੱਟ ਅਧਮੋਇਆ ਕਰ ਦਿੱਤਾ। ਇੱਥੋਂ ਦੀ ਗਾਂਧੀਨਗਰ ਗਲੀ ਵਿੱਚ ਸ਼ਨੀਵਾਰ ਦੁਪਹਿਰ ਸਮੇਂ ਇਹ ਘਟਨਾ ਵਾਪਰੀ ਜਦ ਇਹ ਤੀਰਥ ਯਾਤਰੀ ਨੌਜਵਾਨ ਟਹਿਲਕਦਮੀ ਕਰ ਰਹੇ ਸਨ।
ਸੰਕੇਤਕ ਤਸਵੀਰ