ਜਲੰਧਰ: ਜ਼ਿਲ੍ਹੇ ਦੇ ਪਿੰਡ ਰਾਏਪੁਰ ਬੱਲਾਂ ਦੇ ਛੱਪੜ ਵਿੱਚ ਨਹਾਉਣ ਗਏ 15-16 ਸਾਲ ਦੇ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਜਿੰਦਰ ਕੁਮਾਰ ਤੇ ਸੁਰੇਸ਼ ਕੁਮਾਰ ਵਜੋਂ ਹੋਈ ਹੈ, ਦੋਵੇਂ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਨ ਅਤੇ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀ ਸਨ।

ਪ੍ਰਾਪਤ ਜਾਣਕਾਰੀ ਮੁਤਾਬਕ ਰਜਿੰਦਰ ਤੇ ਸੁਰੇਸ਼ ਸਮੇਤ ਪੰਜ ਬੱਚੇ ਛੱਪੜ ਵਿੱਚ ਨਹਾ ਰਹੇ ਸੀ। ਪਰ ਅਚਾਨਕ ਉਹ ਛੱਪੜ ਦੀ ਡੂੰਘੀ ਥਾਂ 'ਚ ਚਲੇ ਗਏ। ਪਤਾ ਲੱਗਣ 'ਤੇ ਤਿੰਨ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਪਰ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ।

ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦੀਆਂ ਹਨ। ਪਰਿਵਾਰ ਨੇ ਕਿਸੇ ਕਿਸਮ ਖ਼ਿਲਾਫ਼ ਕਾਰਵਾਈ ਤੋਂ ਮਨ੍ਹਾਂ ਕਰ ਦਿੱਤਾ ਹੈ।