ਚੰਡੀਗੜ੍ਹ: ਰੂਪਨਗਰ ਤੋਂ ਵਿਧਾਇਕ ਅਮਰਜੀਤ ਸੰਦੋਆ ਅਸਤੀਫਾ ਵਾਪਸ ਲੈਣ ਮਗਰੋਂ ਰੇਤ ਮਾਫੀਆ ਨਾਲ ਮੁੜ ਆਢਾ ਲਾਉਣ ਜਾ ਰਹੇ ਹਨ। ਸੰਦੋਆ ਦੀ ਇਸ ਕਾਰਵਾਈ ਨਾਲ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਉਹ ਕਾਂਗਰਸ ਦਾ ਵੀ ਪੱਲਾ ਛੱਡ ਰਹੇ ਹਨ। ਯਾਦ ਰਹੇ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੋਆ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਕੁਝ ਦਿਨ ਪਹਿਲਾਂ ਹੀ ਸੰਦੋਆ ਨੇ ਪੁੱਠੀ ਸਿਆਸੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਸੀ ਪਰ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਛ ਪਰਤ ਆਏ ਹਨ।
ਤਾਜ਼ਾ ਜਾਣਕਾਰੀ ਮੁਤਾਬਕ ਸੰਦੋਆ ਇੱਕ ਵਾਰ ਫਿਰ ਬਲਾਕ ਨੂਰਪੁਰ ਬੇਦੀ ਵਿੱਚ ਪੈਂਦੀ ਸੁਆ ਨਦੀ ਤੇ ਸਤਲੁਜ ਦਰਿਆ ਵਿੱਚ ਕੀਤੀ ਜਾ ਰਹੇ ਨਾਜਾਇਜ਼ ਖਣਨ ਤੇ ਗੁੰਡਾ ਪਰਚੀ ਖ਼ਿਲਾਫ਼ ਝੰਡਾ ਚੁੱਕਣ ਦਾ ਐਲਾਨ ਕੀਤਾ ਹੈ। ਵਿਧਾਇਕ ਵੱਲੋਂ ਨਾਜਾਇਜ਼ ਖਣਨ ਦੇ ਮੁੱਦੇ ’ਤੇ ਪਹਿਲਾ ਵੀ ਮੋਰਚਾ ਖੋਲ੍ਹਿਆ ਸੀ। ਇਸ ਦੇ ਚੱਲਦੇ ਉਕਤ ਮਾਫੀਏ ਨਾਲ ਵਿਧਾਇਕ ਦੀ ਝੜਪ ਵੀ ਹੋਈ ਸੀ।
ਉਨ੍ਹਾਂ ਕਿਹਾ ਕਿ ਆਪਣੇ ਹਲਕੇ ਵਿੱਚ ਨਾਜਾਇਜ਼ ਖਣਨ ਨਹੀਂ ਹੋਣ ਦੇਣਗੇ। ਨਾਜਾਇਜ਼ ਖਣਨ ਕਾਰਨ ਸੁਆ ਨਦੀ ਦੇ ਬਣੇ ਐਲਗਰਾਂ ਪੁਲ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਖਣਨ ਮਾਫੀਏ ਤੋਂ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ਨੂੰ ਪਹਿਲਾਂ ਹੀ ਖਤਰਾ ਬਣਿਆ ਹੋਇਆ ਹੈ।
ਅਸਤੀਫਾ ਵਾਪਸ ਲੈਣ ਮਗਰੋਂ ਸੰਦੋਆ ਦਾ ਐਕਸ਼ਨ, ਫਿਰ ਚੁੱਕਿਆ ਝੰਡਾ
ਏਬੀਪੀ ਸਾਂਝਾ
Updated at:
24 Nov 2019 01:48 PM (IST)
ਰੂਪਨਗਰ ਤੋਂ ਵਿਧਾਇਕ ਅਮਰਜੀਤ ਸੰਦੋਆ ਅਸਤੀਫਾ ਵਾਪਸ ਲੈਣ ਮਗਰੋਂ ਰੇਤ ਮਾਫੀਆ ਨਾਲ ਮੁੜ ਆਢਾ ਲਾਉਣ ਜਾ ਰਹੇ ਹਨ। ਸੰਦੋਆ ਦੀ ਇਸ ਕਾਰਵਾਈ ਨਾਲ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਉਹ ਕਾਂਗਰਸ ਦਾ ਵੀ ਪੱਲਾ ਛੱਡ ਰਹੇ ਹਨ। ਯਾਦ ਰਹੇ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੋਆ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਕੁਝ ਦਿਨ ਪਹਿਲਾਂ ਹੀ ਸੰਦੋਆ ਨੇ ਪੁੱਠੀ ਸਿਆਸੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਸੀ ਪਰ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਛ ਪਰਤ ਆਏ ਹਨ।
- - - - - - - - - Advertisement - - - - - - - - -