Amritpal Singh Arrest Operation : ਪੰਜਾਬ ਪੁਲਿਸ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਇਸ ਦੌਰਾਨ ਅੰਮ੍ਰਿਤਪਾਲ ਦੇ ਕਰੀਬੀ ਸੁਖਪ੍ਰੀਤ ਸਿੰਘ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਖਪ੍ਰੀਤ ਸਿੰਘ ਨੂੰ ਥਾਣਾ ਅਜਨਾਲਾ 'ਤੇ ਹਮਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਮੁਲਜ਼ਮਾਂ ਨੂੰ 29 ਮਾਰਚ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਜੰਮੂ ਦੇ ਇੱਕ ਜੋੜੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਪੁਲਿਸ ਦਾ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ।

 



ਮਜੀਠਾ ਦੇ ਪਿੰਡ ਮਾੜੀ ਕਲਾਂ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜੰਮੂ ਤੋਂ ਅੰਮ੍ਰਿਤਪਾਲ ਦੇ ਗਾਈਡ ਪਪਲਪ੍ਰੀਤ ਸਿੰਘ ਦੇ ਕਰੀਬੀ ਅਮਰੀਕ ਸਿੰਘ ਅਤੇ ਪਰਮਜੀਤ ਕੌਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਖ਼ਬਰਾਂ ਅਨੁਸਾਰ ਅਜਨਾਲਾ ਹਮਲੇ ਦੇ ਮਾਮਲੇ ਵਿੱਚ ਅਦਾਲਤ ਹੁਣ ਤੱਕ 10 ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਚੁੱਕੀ ਹੈ।

 

 ਇਹ ਵੀ ਪੜ੍ਹੋ : 25 ਸਾਲਾ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਕੀਤੀ ਖੁਦਕੁਸ਼ੀ, IPS ਬਣਾਉਣਾ ਚਾਹੁੰਦੇ ਸਨ ਪਿਤਾ , ਇਸ ਤਰ੍ਹਾਂ ਬਣੀ ਭੋਜਪੁਰੀ ਸਟਾਰ

ਅੰਮ੍ਰਿਤਪਾਲ ਦੇ ਕਰੀਬੀਆਂ 'ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਸੁਖਪ੍ਰੀਤ ਸਿੰਘ ਦੀ ਅਦਾਲਤ 'ਚ ਪੇਸ਼ੀ ਦੌਰਾਨ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੂੰ ਅੰਮ੍ਰਿਤਪਾਲ ਬਾਰੇ ਗੱਡੀਆਂ ਦੀ ਫੰਡਿੰਗ ਤੋਂ ਲੈ ਕੇ ਹਥਿਆਰਾਂ ਤੱਕ ਦੀ ਪੂਰੀ ਜਾਣਕਾਰੀ ਹੈ। ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਉਹ ਸਾਰੇ ਭੇਤ ਖੋਲ੍ਹ ਸਕਦਾ ਹੈ। ਜਿਸ ਤੋਂ ਬਾਅਦ ਪੁਲਿਸ ਦੀ ਦਲੀਲ ਸੁਣਦੇ ਹੋਏ ਅਦਾਲਤ ਨੇ ਸੁਖਪ੍ਰੀਤ ਸਿੰਘ ਨੂੰ 29 ਮਾਰਚ ਤੱਕ ਰਿਮਾਂਡ 'ਤੇ ਭੇਜ ਦਿੱਤਾ। ਹਾਲਾਂਕਿ ਸੁਖਪ੍ਰੀਤ ਸਿੰਘ ਦੇ ਵਕੀਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।

ਅੰਮ੍ਰਿਤਪਾਲ ਦਾ ਪਾਸਪੋਰਟ ਨੰਬਰ ਜਾਰੀ ਕੀਤਾ


ਪੁਲਿਸ ਵੱਲੋਂ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਜਿਸ ਪਾਸਪੋਰਟ ਰਾਹੀਂ ਭਾਰਤ ਆਇਆ ਸੀ, ਉਸ ਦਾ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਾਸਪੋਰਟ ਦਾ ਖਾਲਿਸਤਾਨੀ ਸਬੰਧ ਹੈ। ਪਾਸਪੋਰਟ ਨੰਬਰ V2155280 ਦੀ ਵਰਤੋਂ ਕਰਕੇ ਹੀ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਸਾਜ਼ਿਸ਼ ਰਚਣ ਲਈ ਭਾਰਤ ਪਹੁੰਚ ਗਿਆ ਸੀ ਅਤੇ ਪੰਜਾਬ ਵਿੱਚ ਆਪਣੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਵਿੱਚ ਜੁੱਟ ਗਿਆ ਸੀ।