Chandigarh News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਲਗਾਤਾਰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ ਅਤੇ ਬਿਜਲੀ ਵਿਭਾਗ ਵੱਲੋਂ ਛੇਤੀ ਹੀ 2424 ਖਾਲੀ ਅਸਾਮੀਆਂ ‘ਤੇ ਯੋਗ ਨੋਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।



ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵਿੱਚ ਗਰੁੱਪ ਏ, ਬੀ ਅਤੇ ਸੀ ਵੱਖ-ਵੱਖ 2424 ਅਸਾਮੀਆਂ ਵਿਰੁੱਧ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਨੇੜ ਭਵਿੱਖ ‘ਚ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੀਤੇ ਇੱਕ ਸਾਲ ਦੌਰਾਨ ਬਿਜਲੀ ਵਿਭਾਗ ਵਿੱਚ 1397 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।


ਕੈਬਨਿਟ ਮੰਤਰੀ ਨੇ ਨਵੀਂਆਂ 2424 ਅਸਾਮੀਆਂ ਸਬੰਧੀ ਵੇਰਵੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚ 02 ਅਸਿਸਟੈਂਟ ਮੈਨੇਜਰ (ਆਈ.ਟੀ., ਗਰੁੱਪ ਏ), 36 ਜੂਨੀਅਰ ਇਜੀਨੀਅਰ (ਗਰੁੱਪ ਬੀ) ਅਤੇ 2386 ਅਸਿਸਟੈਂਟ ਲਾਈਨਮੈਨ, ਐਲ.ਡੀ.ਸੀ., ਕਲਰਕ (ਗਰੁੱਪ ਬੀ) ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।


 ਇਹ ਵੀ ਪੜ੍ਹੋ : ਪੰਜਾਬ 'ਚੋਂ ਲੰਘਦੇ ਨੈਸ਼ਨਲ ਹਾਈਵੇ 'ਤੇ ਸਫਰ ਕਰਨ ਵਾਲਿਆਂ ਨੂੰ ਹੁਣ ਹੋਰ ਢਿੱਲੀ ਕਰਨੀ ਪਵੇਗੀ ਆਪਣੀ ਜੇਬ

ਬਿਜਲੀ ਮੰਤਰੀ ਨੇ ਬੀਤੇ ਸਾਲ ਦੌਰਾਨ ਮੁਹੱਈਆਂ ਕਰਵਾਈਆਂ ਗਈਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 26 ਅਸਿਸਟੈਂਟ ਇੰਜੀਨੀਅਰ (ਇਲੈਕਟ੍ਰੀਕਲ), 05 ਅਸਿਸਟੈਂਟ ਮੈਨੇਜਰ (ਆਈ.ਟੀ.), 85 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ), 59 ਜੂਨੀਅਰ ਇੰਜੀਨੀਅਰ (ਸਬ-ਸਟੇਸ਼ਨ), 14 ਜੂਨੀਅਰ ਇੰਜੀਨੀਅਰ (ਸਿਵਲ), 294 ਏ.ਐਸ.ਐਸ.ਏ., 08 ਇਲੈਕਟ੍ਰੀਸ਼ਨ (ਗਰੇਡ-2), 08 ਅਸਿਸਟੈਂਟ ਲਾਈਨਮੈਨ, 03 ਸੁਪਰਡੰਟ (ਡਵੀਜ਼ਨਲ ਅਕਾਊਂਟਸ), 25 ਰੈਵੇਨਿਊ ਅਕਾਊਂਟੈਂਟ, 677 ਐਲ.ਡੀ.ਸੀ./ਕਲਰਕ, 60 ਸੇਵਾਦਾਰ/ਚੌਂਕੀਦਾਰ (ਤਰਸ ਦੇ ਆਧਾਰ ‘ਤੇ) 38 ਐਲ.ਡੀ.ਸੀ. (ਤਰਸ ਦੇ ਆਧਾਰ ‘ਤੇ) ਅਤੇ 95 ਆਰ.ਟੀ.ਐਮ. ਆਦਿ ਨੂੰ ਭਰਤੀ ਕੀਤਾ ਗਿਆ ਹੈ।


 ਇਹ ਵੀ ਪੜ੍ਹੋ : ਵੋਡਕਾ ਪੀ ਕੇ ਸੌਂ ਗਈ ਮਹਿਲਾ , ਅੱਖ ਖੁੱਲੀ ਤਾਂ ਹੋ ਗਈ ਖ਼ਤਰਨਾਕ ਬਿਮਾਰੀ, ਤੁਰੰਤ ਕਰਵਾਉਣਾ ਪਿਆ ਆਪ੍ਰੇਸ਼ਨ

ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਬੀਤੇ ਇੱਕ ਸਾਲ ਦੌਰਾਨ ਸੂਬੇ ਦੇ ਲਗਭੱਗ 27 ਹਜ਼ਾਰ ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਯੋਗਤਾ ਅਤੇ ਨਿਰੋਲ ਮੈਰਿਟ ਦੇ ਅਧਾਰ ‘ਤੇ ਮੁਹੱਈਆਂ ਕਰਵਾਈਆਂ ਗਈਆਂ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।