Punjab News: ਅੰਮ੍ਰਿਤਪਾਲ ਮਹਿਰੋਂ ਦੇ ਇੰਸਟਾਗ੍ਰਾਮ ਐਕਾਊਂਟ ਨੂੰ ਅਚਾਨਕ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਹਲਚਲ ਮੱਚ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਏ ਕਮਰ ਕੌਰ ਭਾਬੀ ਦੇ ਕਤਲ ਤੋਂ ਬਾਅਦ ਉਨ੍ਹਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਮਹਿਰੋਂ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਟਾਰਗੈੱਟ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਮਹਿਰੋਂ ਨੇ ਭਾਬੀ ਕਮਲ ਕੌਰ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੀ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਇਹ ਕੋਈ ਨਿੱਜੀ ਵੈਰ ਨਹੀਂ, ਪਰ ਲੱਚਰਤਾ ਨੂੰ ਸਹਿਣਾ ਵੀ ਕਬੂਲਯੋਗ ਨਹੀਂ। ਉਸ ਨੇ ਕਿਹਾ “ਇੱਕੱਲੀ ਬਠਿੰਡੇ ‘ਚ ਹੀ ਪਾਰਕਿੰਗ ਨਹੀਂ, ਹੋਰ ਵੀ ਪਾਰਕਿੰਗਾਂ ਹਨ। ਜ਼ਰੂਰੀ ਨਹੀਂ ਕਿ ਹਰ ਵਾਰ ਡੈੱਡਬਾਡੀ ਮਿਲੇ ਹੀ ਮਿਲੇ। ਇਸ ਦੇ ਨਾਲ ਹੀ ਪ੍ਰੀਤ ਜੱਟੀ ਨੂੰ ਵੀ ਟਾਰਗੈਟ ਕੀਤਾ ਗਿਆ। ਇਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ।