ਅੰਮ੍ਰਿਤਸਰ 'ਚ ਦੋ ਹੋਰ ਸ਼ਰਧਾਲੂ ਕੋਰੋਨਾ ਪੌਜ਼ੇਟਿਵ, ਜ਼ਿਲ੍ਹੇ ਦੇ 81 ਸ਼ਰਧਾਲੂ ਸੰਕਰਮਿਤ
ਏਬੀਪੀ ਸਾਂਝਾ | 01 May 2020 06:10 PM (IST)
ਅੰਮ੍ਰਿਤਸਰ 'ਚ ਹੁਣ ਤਕ 81 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਆ ਚੁੱਕੇ ਹਨ।ਅੱਜ ਸਵੇਰੇ ਦੀ ਰਿਪੋਰਟ ਮੁਤਾਬਕ 3 ਸ਼ਰਧਾਲੂ ਪੌਜ਼ੇਟਿਵ ਨਿਕਲੇ ਸਨ।
ਗਗਨਦੀਪ ਸ਼ਰਮਾ ਅੰਮ੍ਰਿਤਸਰ- ਕੋਰੋਨਾਵਾਇਰਸ ਦਾ ਕਹਿਰ ਸੂਬੇ 'ਚ ਵੱਧਦਾ ਜਾ ਰਿਹਾ ਹੈ।ਅੰਮ੍ਰਿਤਸਰ 'ਚ ਹੁਣ ਤਕ 81 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਆ ਚੁੱਕੇ ਹਨ।ਕੈਬਨਿਟ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਦੁਪਹਿਰ ਵੇਲੇ ਆਈ ਰਿਪੋਰਟ ਮੁਤਾਬਕ 18 ਸ਼ਰਧਾਲੂਆਂ ਦੀ ਰਿਪੋਰਟ ਆਈ ਹੈ, ਜਿਸ 'ਚ 2 ਹੋਰ ਪੌਜ਼ੇਟਿਵ ਪਾਏ ਗਏ ਹਨ। ਜਦਕਿ ਅੱਜ ਸਵੇਰੇ ਦੀ ਰਿਪੋਰਟ ਮੁਤਾਬਕ 3 ਸ਼ਰਧਾਲੂ ਪੌਜ਼ੇਟਿਵ ਨਿਕਲੇ ਸਨ ਤੇ ਅੱਜ ਪੂਰੇ ਦਿਨ 'ਚ 42 ਚੋਂ 5 ਸ਼ਰਧਾਲੂ ਪੌਜ਼ੇਟਿਵ ਟੈਸਟ ਕੀਤੇ ਗਏ।