ਅੰਮ੍ਰਿਤਸਰ 'ਚ ਸਮਾਜਿਕ ਦੂਰੀ ਦੀ ਉਲੰਘਣਾ, ਲੋਕਾਂ ਨੇ ਕਰਫਿਊ ਦੀਆਂ ਉਡਾਈਆਂ ਧੱਜੀਆਂ
ਏਬੀਪੀ ਸਾਂਝਾ | 21 Apr 2020 02:26 PM (IST)
ਕੋਰੋਨਾਵਾਇਰਸ ਕਾਰਨ ਪੂਰੇ ਪੰਜਾਬ ਵਿੱਚ ਕਰਫਿਊ ਤੇਜ਼ ਹੋ ਗਿਆ ਹੈ ਅਤੇ ਦੇਸ਼ ਵਿਆਪੀ ਲੌਕਡਾਉਨ ਨੂੰ ਵੀ ਅੱਗੇ ਵਧਾਇਆ ਗਿਆ ਹੈ।
ਅੰਮ੍ਰਿਤਸਰ: ਕੋਰੋਨਾਵਾਇਰਸ ਕਾਰਨ ਪੂਰੇ ਪੰਜਾਬ ਵਿੱਚ ਕਰਫਿਊ ਤੇਜ਼ ਹੋ ਗਿਆ ਹੈ ਅਤੇ ਦੇਸ਼ ਵਿਆਪੀ ਲੌਕਡਾਉਨ ਨੂੰ ਵੀ ਅੱਗੇ ਵਧਾਇਆ ਗਿਆ ਹੈ। ਪਰ ਇਸੇ ਦੌਰਾਨ ਅੰਮ੍ਰਿਤਸਰ ਦੇ ਭਗਤਵਾਲਾ ਵਿੱਚ ਕਰਫਿਊ ਭੰਗ ਕਰਨ ਵਾਲੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਾਈਆਂ। ਲੋਕ ਕਰਫਿਊ, ਕੋਰੋਨਾਵਾਇਰਸ ਅਤੇ ਲੌਕਡਾਉਨ ਦਾ ਖੌਫ ਖਾਦੇ ਬਿਨ੍ਹਾਂ ਵੱਡੀ ਗਿਣਤੀ 'ਚ ਸੜਕਾਂ ਤੇ ਉਤਰ ਆਏ।ਜਦੋਂ ਫਾਟਕ ਬੰਦ ਹੋਇਆ ਤਾਂ ਭੀੜ ਜਮ੍ਹਾਂ ਹੋ ਗਈ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਲੋਕਾਂ ਅੱਗੇ ਪੁਲਿਸ ਵੀ ਬੇਬਸ ਨਜ਼ਰ ਆਈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਲੋਕਾਂ ਤੇ ਸਖਤੀ ਵਖਾਈ ਅਤੇ ਵਾਹਨਾਂ ਦੇ ਚਲਾਨ ਕੱਟੇ। ਪੁਲਿਸ ਦੇ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਣ ਲਈ ਲਗਾਤਾਰ ਕਹਿ ਰਹੇ ਹਨ। ਪੁਲਿਸ ਇਨ੍ਹਾਂ ਲੋਕਾਂ ਤੇ ਸਖਤੀ ਵੀ ਕਰ ਰਹੀ ਹੈ ਪਰ ਲੋਕ ਸਮਝਣ ਲਈ ਤਿਆਰ ਨਹੀਂ ਹਨ।