ਅੰਮ੍ਰਿਤਸਰ: ਦੁਬਈ ਜਾ ਰਹੇ ਪਟਿਆਲਾ ਦੇ ਰਹਿਣ ਵਾਲੇ ਇੱਕ ਸ਼ਖ਼ਸ ਕੋਲੋਂ ਹਜ਼ਾਰਾਂ ਪੌਂਡ ਬਰਾਮਦ ਕੀਤੇ ਗਏ ਹਨ। ਉਹ ਇੰਡੀਗੋ ਦੀ ਉਡਾਣ IX 191 ਜ਼ਰੀਏ ਦੁਬਈ ਜਾ ਰਿਹਾ ਸੀ।

ਕਸਟਮ ਵਿਭਾਗ ਨੇ ਜਦ ਉਕਤ ਸ਼ਖ਼ਸ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਉਸ ਦੇ ਬੈਗ ਵਿੱਚੋਂ 8,450 ਪੌਂਡ ਮਿਲੇ। ਇਨ੍ਹਾਂ ਪੌਂਡਾਂ ਦੀ ਭਾਰਤੀ ਕਰੰਸੀ ਮੁਤਾਬਕ 7,10,223 ਰੁਪਏ ਕੀਮਤ ਬਣਦੀ ਹੈ।