ਬਠਿੰਡਾ: ਇੱਥੇ ਦੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜੀਜਾ-ਸਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋ 10 ਲੱਖ 6400 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੋਂ ਬਠਿੰਡਾ ਪੁਲਿਸ ਨੇ ਇੱਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਕੋਲੋਂ 1000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਸੀ।
ਇਸ ਬਾਰੇ ਪੂਰੀ ਜਾਂਚ ਅਤੇ ਪੁੱਛਗਿਛ ਕਰਨ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਕਿਸੇ ਦੂਜੇ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ। ਜੋ ਹਰਿਆਣਾ ਦੇ ਸਿਰਸਾ ‘ਚ ਇੱਕ ਮਕਾਨ ‘ਚ ਸਕੈਨਰ ਲਾ ਕੇ ਜਾਅਲੀ ਕਰੰਸੀ ਤਿਆਰ ਕਰਦਾ ਹੈ। ਪੁਲਿਸ ਨੇ ਇੱਥੇ ਛਾਪੇਮਾਰੀ ਕਰ ਕੇ ਉੱਥੋਂ 10 ਲੱਖ ਤੋਂ ਜ਼ਿਆਦਾ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਤੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਸਕੈਨਰ ਵੀ ਬਰਾਮਦ ਕੀਤੇ।
ਇਸ ਬਾਰੇ ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਤਾਬਕ ਉਨ੍ਹਾਂ ਨੇ ਹੁਣ ਤਕ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਬਾਜ਼ਾਰ ‘ਚ ਚਲਾ ਦਿੱਤੀ ਹੈ। ਇਸ ਬਾਰੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਜਗਦੀਸ਼ ਕੁਮਾਰ ਦੇ ਨਾਲ ਉਸ ਦੀ ਸਾਲੀ ਰਮਨਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜੀਜਾ-ਸਾਲੀ 10 ਲੱਖ ਰੁਪਏ ਦੀ ਜਾਅਲੀ ਕਰੰਸੀ ਨਾਲ ਗ੍ਰਿਫ਼ਤਾਰ, ਪੁਲਿਸ ਕਰ ਰਹੀ ਜਾਂਚ
ਏਬੀਪੀ ਸਾਂਝਾ
Updated at:
06 Sep 2019 04:51 PM (IST)
ਬਠਿੰਡਾ ਦੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜੀਜਾ-ਸਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋ 10 ਲੱਖ 6400 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਹੈ।
- - - - - - - - - Advertisement - - - - - - - - -