ਲੁਧਿਆਣਾ: ਜਮਾਲਪੁਰ ‘ਚ ਸਥਿਤ ਦਰਜਨਾਂ ਨਾਜਾਇਜ਼ ਉਸਾਰੀਆਂ ਨੂੰ ਗਲਾਡਾ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਤੇ ਅਧਿਕਾਰੀਆਂ ‘ਚ ਬਹਿਸ ਵੀ ਹੋ ਗਈ। ਦੁਕਾਨਦਾਰਾਂ ‘ਚ ਇਸ ਕਾਰਵਾਈ ਪ੍ਰਤੀ ਖਾਸਾ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਕਾਨਾਂ ‘ਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਬਾਹਰ ਕੱਢਣ ਤਕ ਦਾ ਸਮਾਂ ਨਹੀ ਦਿੱਤਾ ਗਿਆ।



ਇਸ ਬਾਰੇ ਦੁਕਾਨਦਾਰਾਂ ਨੇ ਗਲਾਡਾ ਤੋਂ ਮੁਆਵਜ਼ਾ ਦਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਇਨ੍ਹਾਂ ਦੁਕਾਨਾਂ ‘ਚ ਆਪਣਾ ਕੰਮਕਾਰ ਚਲਾ ਰਹੇ ਸੀ, ਪਰ ਗਲਾਡਾ ਦੇ ਸਾਥ ਦੇ ਨਾਲ ਨਗਰ ਨਿਗਮ ਅਧਿਕਾਰੀਆਂ ਨੇ ਦੁਕਾਨਾਂ ਨੂੰ ਢਹਿ-ਢੇਰੀ ਕਰ ਦਿੱਤਾ।


ਉੱਧਰ ਇਸ ਬਾਰੇ ਗਲਾਡਾ ਦੇ ਐਸਡੀਓ ਪਰਮਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਦੁਕਾਨਾਂ ਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਦੇ ਦਿੱਤਾ ਗਿਆ ਸੀ, ਪਰ ਇਸ ਤੋਂ ਬਾਅਦ ਵੀ ਦੁਕਾਨਾਂ ਖਾਲੀ ਨਹੀਂ ਕੀਤੀਆਂ ਗਈਆਂ। ਇਸ ਲਈ ਮਜਬੂਰਨ ਉਨ੍ਹਾਂ ਨੂੰ ਦੁਕਾਨਾਂ ਨੂੰ ਢਹਿ ਢੇਰੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਹ ਸਭ ਲੋੜੀਂਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਹੀ ਕੀਤਾ ਗਿਆ ਹੈ।