ਅੰਮ੍ਰਿਤਸਰ: ਦਸ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਵਿੱਚ ਇੱਕ ਘਰ ਵਿੱਚੋਂ ਫੜੀ ਗਈ ਡਰੱਗ ਫੈਕਟਰੀ ਦੇ ਮਾਮਲੇ ਵਿੱਚ ਨਿੱਤ ਨਵਾਂ ਮੋੜ ਆ ਰਿਹਾ ਹੈ। ਅੱਜ ਅਚਾਨਕ ਰੂਪੋਸ਼ ਹੋਇਆ ਕੋਠੀ ਦਾ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਐਸਟੀਐਫ ਦੇ ਦਫ਼ਤਰ ਪਹੁੰਚ ਗਿਆ। ਅਨਵਰ ਨੂੰ ਐਸਟੀਐਫ ਨੇ ਉਸ ਦੀ ਕੋਠੀ ਵਿੱਚੋਂ ਹੈਰੋਇਨ ਮਿਲਣ ਦੇ ਮਾਮਲੇ ਵਿੱਚ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਅਨਵਰ ਮਸੀਹ ਤੋਂ ਇਲਾਵਾ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ।
ਅਨਵਰ ਮਸੀਹ ਪੰਜਾਬ ਕ੍ਰਿਸਚੀਅਨ ਫਰੰਟ ਦਾ ਆਗੂ ਹੈ ਤੇ ਪਿਛੋਕੜ ਵਿੱਚ ਲੰਬਾ ਸਮਾਂ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ। ਅਨਵਰ ਅਕਾਲੀ ਸਰਕਾਰ ਵੇਲੇ ਐਸਐਸ ਕੋਰਟ ਦਾ ਮੈਂਬਰ ਵੀ ਰਿਹਾ। ਅਨਵਰ ਮਸੀਹ ਦੇ ਘਰੋਂ ਹੈਰੋਇਨ ਬਰਾਮਦ ਹੋਣ ਮਗਰੋਂ ਉਸ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਖੁਦ ਨੂੰ ਬੇਕਸੂਰ ਦੱਸਿਆ ਸੀ ਪਰ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚੋਂ ਅਨਵਰ ਅੰਡਰਗਰਾਊਂਡ ਹੋ ਗਿਆ। ਐਸਟੀਐਫ ਨੇ ਉਸ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਐਸਟੀਐਫ ਦੁਬਾਰਾ ਅਨਵਰ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਸੀ ਕਿ ਉਹ ਅੱਜ ਆਪਣੇ ਸਮਰਥਕਾਂ ਨਾਲ ਅੰਮ੍ਰਿਤਸਰ ਸਥਿਤ ਐਸਟੀਐਫ ਦਫ਼ਤਰ ਬਿਆਨ ਦਰਜ ਕਰਵਾਉਣ ਲਈ ਪੁੱਜ ਗਿਆ।
ਦਰਅਸਲ ਐਸਟੀਐਫ ਅਨਵਰ ਮਸੀਹ ਕੋਲੋਂ ਇਸ ਬਹੁਕਰੋੜੀ ਡਰੱਗ ਰੈਕੇਟ ਬਾਰੇ ਕਈ ਜਾਣਕਾਰੀਆਂ ਜੁਟਾਉਣੀਆਂ ਚਾਹੁੰਦੀ ਹੈ। ਆਖਰ ਜਿਸ ਸੁਖਵਿੰਦਰ ਸਿੰਘ ਨੂੰ ਮਸੀਹ ਨੇ ਕੋਠੀ ਦਿੱਤੀ ਸੀ, ਉਹ ਮਸੀਹ ਨਾਲ ਕਿਸ ਤਰ੍ਹਾਂ ਸੰਪਰਕ ਵਿੱਚ ਆਇਆ। ਅਨਵਰ ਮਸੀਹ ਨੇ ਇਸ ਨਾਲ ਕੋਠੀ ਦੇਣ ਵੇਲੇ ਰੈਂਟ ਐਗਰੀਮੈਂਟ ਕਿਉਂ ਨਹੀਂ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਕੋਠੀ ਵਿੱਚ ਚੱਲ ਰਹੇ ਇਸ ਰੈਕੇਟ ਬਾਰੇ ਕਿਉਂ ਨਹੀਂ ਕੋਈ ਜਾਣਕਾਰੀ ਰੱਖੀ।
'ਚਿੱਟੇ' ਦੀ ਫੈਕਟਰੀ: 10 ਦਿਨ ਰੂਪੋਸ਼ ਰਹਿਣ ਮਗਰੋਂ ਸਾਹਮਣੇ ਆਇਆ ਅਕਾਲੀ ਲੀਡਰ
ਏਬੀਪੀ ਸਾਂਝਾ
Updated at:
07 Feb 2020 01:44 PM (IST)
ਦਸ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਵਿੱਚ ਇੱਕ ਘਰ ਵਿੱਚੋਂ ਫੜੀ ਗਈ ਡਰੱਗ ਫੈਕਟਰੀ ਦੇ ਮਾਮਲੇ ਵਿੱਚ ਨਿੱਤ ਨਵਾਂ ਮੋੜ ਆ ਰਿਹਾ ਹੈ। ਅੱਜ ਅਚਾਨਕ ਰੂਪੋਸ਼ ਹੋਇਆ ਕੋਠੀ ਦਾ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਐਸਟੀਐਫ ਦੇ ਦਫ਼ਤਰ ਪਹੁੰਚ ਗਿਆ। ਅਨਵਰ ਨੂੰ ਐਸਟੀਐਫ ਨੇ ਉਸ ਦੀ ਕੋਠੀ ਵਿੱਚੋਂ ਹੈਰੋਇਨ ਮਿਲਣ ਦੇ ਮਾਮਲੇ ਵਿੱਚ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਅਨਵਰ ਮਸੀਹ ਤੋਂ ਇਲਾਵਾ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ।
- - - - - - - - - Advertisement - - - - - - - - -