ਅੰਮ੍ਰਿਤਸਰ: ਇੱਥੋਂ ਦੇ ਮਜੀਠਾ ਰੋਡ ਸਥਿਤ ਗ੍ਰੀਨ ਫੀਲਡ 'ਚ ਇੱਕ ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਲੜਕੀ ਨਾਲ ਪੀਜੀ 'ਚ ਰਹਿੰਦੀ ਦੂਜੀ ਲੜਕੀ ਮੁਤਾਬਕ ਉਸ ਨੇ ਨੇ ਖ਼ੁਦ ਜ਼ਹਿਰੀਲਾ ਟੀਕਾ ਲਾ ਕੇ ਖੁਦਕੁਸ਼ੀ ਕਰ ਲਈ।
ਖੇਮਕਰਨ ਦੀ ਰਹਿਣ ਵਾਲੀ ਜਯੋਤੀ ਕੁਝ ਦਿਨ ਪਹਿਲਾਂ ਰੱਖੜੀ ਵਾਲੇ ਦਿਨ ਆਪਣੇ ਘਰੋਂ ਅੰਮ੍ਰਿਤਸਰ ਆਈ ਸੀ। ਦਰਅਸਲ ਅੰਮ੍ਰਿਤਸਰ 'ਚ ਉਹ ਨਰਸਿੰਗ ਕਰ ਰਹੀ ਸੀ ਤੇ ਮਜੀਠਾ ਰੋਡ 'ਤੇ ਸਥਿਤ ਗ੍ਰੀਨ ਫੀਲਡ 'ਚ ਰਹਿ ਰਹੀ ਸੀ।
ਮ੍ਰਿਤਕ ਜਯੋਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੱਲ੍ਹ ਰਾਤ ਉਨ੍ਹਾਂ ਨੂੰ ਫੋਨ 'ਤੇ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ। ਜਦ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਆਪਣੀ ਬੇਟੀ ਦੀ ਲਾਸ਼ ਦੇਖਣ ਨੂੰ ਨਹੀਂ ਮਿਲੀ। ਪਰਿਵਾਰ ਦਾ ਇਲਜ਼ਾਮ ਹੈ ਕਿ 'ਉਸ ਦੀ ਸਹੇਲੀ ਜੋ ਨਾਲ ਰਹਿੰਦੀ ਸੀ, ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅਸੀਂ ਉਸ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿਤਾ।'
ਸੁੱਖ ਸਰਪੰਚ ਵੱਲੋਂ ਗੀਤ 'WARN' ਜ਼ਰੀਏ ਗਾਇਕ ਸਿੰਗਾ ਨੂੰ ਜਵਾਬ
ਪਰਿਵਾਰ ਦਾ ਕਹਿਣਾ ਹੈ ਕਿ 'ਸਾਡੀ ਬੇਟੀ ਅਜਿਹਾ ਕਦਮ ਨਹੀਂ ਚੁੱਕ ਸਕਦੀ। ਉਸ ਦਾ ਕਤਲ ਕੀਤਾ ਗਿਆ ਹੈ। ਉਸ ਦੇ ਨਾਲ ਰਹਿਣ ਵਾਲੀ ਸਹੇਲੀ ਨੇ ਹੀ ਉਸ ਦਾ ਕਤਲ ਕੀਤਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।' ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਰੋਨਾ ਟੈਸਟ ਸਬੰਧੀ ਕੈਪਟਨ ਸਰਕਾਰ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ