ਚੰਡੀਗੜ੍ਹ: ਅੱਜ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਨੇੜੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲਾ ਹੋਇਆ ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ 21 ਜਣੇ ਜ਼ਖ਼ਮੀ ਹੋਏ। ਪੁਲਿਸ ਨੇ ਡੇਰੇ ਦੇ ਸਥਾਨਕ ਪ੍ਰਬੰਧਕ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਦੱਸਿਆ ਹੈ ਕਿ ਸੰਗਤ ਉੱਤੇ ਗ੍ਰਨੇਡ ਸੁੱਟਣ ਵਾਲੇ ਦੋਵੇਂ ਨੌਜਵਾਨ ਕੇਸਾਧਾਰੀ ਹਨ ਤੇ ਦੋਵਾਂ ਨੇ ਦੌੜ੍ਹੀ ਵੀ ਰੱਖੀ ਹੋਈ ਹੈ।
ਇਹ ਵੀ ਪੜ੍ਹੋ- ਨਿਰੰਕਾਰੀਆਂ ਦੇ ਡੇਰੇ 'ਤੇ ਗਰਨੇਡ ਹਮਲਾ, ਤਿੰਨ ਮੌਤਾਂ 21 ਜ਼ਖ਼ਮੀ
ਦੋਵਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਜੀਨ ਦੀ ਪੈਂਟ ਤੇ ਕਮੀਜ਼ ਪਹਿਨੀ ਹੋਈ ਸੀ ਤੇ ਸਿਰ ’ਤੇ ਕਾਲੀ ਪੱਗੜੀ ਬੰਨ੍ਹੀ ਹੋਈ ਸੀ। ਦੂਸਰੇ ਨੌਜਵਾਨ ਨੇ ਹਲਕਾ ਖਾਕੀ ਰੰਗ ਦਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ ਅਤੇ ਸਿਰ ’ਤੇ ਪਟਕਾ ਬੰਨ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ- ਨਿਰੰਕਾਰੀ ਡੇਰਾ 'ਚ ਹਮਲੇ ਮਗਰੋਂ ਸੁਖਬੀਰ ਬਾਦਲ ਦੀ ਚੇਤਾਵਨੀ
ਦੋਵਾਂ ਵਿੱਚੋਂ ਜਿਸ ਨੌਜਵਾਨ ਨੇ ਭਵਨ ਦੇ ਅੰਦਰ ਗ੍ਰਨੇਡ ਸੁੱਟਿਆ, ਉਸ ਨੌਜਵਾਨ ਨੇ ਜੀਨ ਦੀ ਪੈਂਟ ਪਾਈ ਹੋਈ ਸੀ। ਜਾਣਕਾਰੀ ਮੁਤਾਬਕ ਪੁਲਿਸ ਹਮਲੇ ਦੌਰਾਨ ਡੇਰੇ ਦੇ ਅੰਦਰ ਮੌਜੂਦ ਪੈਰੋਕਾਰਾਂ ਨਾਲ਼ ਗੱਲਬਾਤ ਕਰਕੇ ਹਮਲਾਵਰਾਂ ਦੇ ਸਕੈੱਚ ਵੀ ਤਿਆਰ ਕਰਵਾ ਰਹੀ ਹੈ।
ਇਹ ਵੀ ਪੜ੍ਹੋ- ਨਿਰੰਕਾਰੀ ਡੇਰੇ 'ਚ ਗ੍ਰਨੇਡ ਹਮਲੇ ਮਗਰੋਂ ਕੈਪਟਨ ਦਾ ਐਕਸ਼ਨ