ਡੇਰਾ ਨਿਰੰਕਾਰੀ 'ਤੇ ਅੱਤਵਾਦੀਆਂ ਹਮਲਾ, ਡੀਜੀਪੀ ਅਰੋੜਾ ਦਾ ਦਾਅਵਾ
ਏਬੀਪੀ ਸਾਂਝਾ | 18 Nov 2018 05:50 PM (IST)
ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਰਾਜਾਸਾਂਸੀ ਨੇੜੇ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਪਿੱਛੇ ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦੀ ਸਾਜ਼ਿਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਅਰੋੜਾ ਨੇ ਕਿਹਾ ਕਿ ਹਮਲੇ ਪਿੱਛੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਹੈ। ਅਰੋੜਾ ਅੱਜ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਪਹੁੰਚੇ ਜਿੱਥੇ ਡੇਰਾ ਨਿਰੰਕਾਰੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਕੋਲ ਪਿਸਤੌਲ ਵੀ ਸੀ। ਡੀਜੀਪੀ ਨੇ ਕਿਹਾ ਕਿ ਜਾਂਚ ਲਈ ਕੱਲ੍ਹ ਐਨਆਈਏ ਦੀ ਟੀਮ ਪਹੁੰਚ ਰਹੀ ਹੈ। ਇਸ ਹਮਲੇ ਵਿੱਚ ਤਿੰਨ ਮੌਤਾਂ ਹੋਈਆਂ ਤੇ 21 ਜਣੇ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਨੌਂ ਔਰਤਾਂ ਤੇ 12 ਬੰਦੇ ਹਨ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਇਸ ਹਮਲੇ ਪਿੱਛੇ ਖਾਲਿਸਤਾਨੀ ਜਾਂ ਕਸਮੀਰੀ ਅੱਤਵਾਦੀ ਹੋ ਸਕਦੇ ਹਨ।