ਅੰਮ੍ਰਿਤਸਰ: ਇੱਥੋਂ ਦੀ ਇਕ ਹਾਊਸ ਵਾਈਫ ਲੌਟਰੀ 'ਚ ਪਹਿਲਾ ਇਨਾਮ ਜਿੱਤ ਕੇ ਕਰੋੜਪਤੀ ਬਣ ਗਈ ਹੈ। ਰੈਣੂ ਚੌਹਾਨ ਨਾਂਅ ਦੀ ਇਸ ਮਹਿਲਾ ਨੇ ਪੰਜਾਬ ਸਟੇਟ ਡਿਅਰ 100 ਪਲੱਸ ਲੌਟਰੀ ਦਾ ਇਕ ਕਰੋੜ ਦਾ ਇਨਾਮ ਜਿੱਤਿਆ ਹੈ। ਸੂਬਾ ਸਰਕਾਰ ਦੇ ਇਕ ਬਿਆਨ ਮੁਤਾਬਕ ਲੱਕੀ ਵਿਨਰ ਰੇਣੂ ਚੌਹਾਨ ਨੇ ਵੀਰਵਾਰ ਟਿਕਟ ਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਸੂਬ ਦੇ ਲੌਟਰੀ ਵਿਭਾਗ ਨੂੰ ਉਸ ਦੇ ਪੁਰਸਕਾਰ ਦੀ ਨਕਦੀ ਲਈ ਪੇਸ਼ ਕੀਤਾ।


ਇਕ ਕਰੋੜ ਦੀ ਲੌਟਰੀ ਨਿੱਕਲਣ 'ਤੇ ਬੇਹੱਦ ਖੁਸ਼ ਰੇਣੂ


ਰਾਤੋ ਰਾਤ ਕਰੋੜਪਤੀ ਬਣੀ ਰੇਣੂ ਚੌਹਾਨ ਲਾਰੈਂਸ ਰੋਡ ਦੀ ਰਹਿਣ ਵਾਲੀ ਹੈ ਤੇ ਮਿਡਲ ਕਲਾਸ ਫੈਮਿਲੀ ਤੋਂ ਹੈ। ਲੌਟਰੀ 'ਚ ਇਕ ਕਰੋੜ ਜਿੱਤਣ 'ਤੇ ਬੇਹੱਦ ਖੁਸ਼ ਰੇਣੂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਕੱਪੜੇ ਦੀ ਦੁਕਾਨ ਹੈ। ਉਨਾਂ ਕਿਹਾ ਜਿੱਤ 'ਚ ਮਿਲੀ ਰਾਸ਼ੀ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਵਿਧਾਜਨਕ ਬਣਾਏਗੀ।