ਅੰਮ੍ਰਿਤਸਰ: ਸੂਬੇ 'ਚ ਕੋਰੋਨਾ ਕਾਲ ਕਰਕੇ ਸਾਰੇ ਸਕੂਲ, ਕਾਲਜ, ਇੰਸਟੀਚਿਊਟ ਸਣੇ ਸਾਰੇ ਕੋਚਿੰਗ ਸੈਂਟਰ ਅਜੇ ਵੀ ਬੰਦ ਹਨ। ਬੇਸ਼ੱਕ ਸਰਕਾਰਾਂ ਨੇ ਹੁਣ ਹੌਲੀ-ਹੌਲੀ ਕੁਝ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਵਿਦਿਅਕ ਅਦਾਰੇ ਅਜੇ ਵੀ ਬੰਦ ਹੀ ਹਨ ਪਰ ਸਰਕਾਰ ਵੱਲੋਂ ਜਾਰੀ ਨਿਯਮਾਂ ਨੂੰ ਕਿੱਲੀ 'ਤੇ ਟੰਗ ਕੇ ਕੁਝ ਕੋਚਿੰਗ ਸੈਂਟਰ ਆਪਣਾ ਮੁਨਾਫਾ ਕਮਾਉਣ 'ਚ ਲੱਗੇ ਹੋਏ ਹਨ।
ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਦੇ ਰਣਜੀਤ ਐਵੇਨਿਊ 'ਚ ਸ਼ਾਈਨ ਆਈਲੈਟਸ ਸੈਂਟਰ 'ਤੇ ਪੁਲਿਸ ਨੇ ਉਸ ਸਮੇਂ ਛਾਪਾ ਮਾਰਿਆ ਜਦੋਂ ਕੋਰੋਨਾ ਕਰਕੇ ਇਹ ਸੈਂਟਰ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ। ਸਥਾਨਕ ਪੁਲਿਸ ਨੇ ਇੱਥੇ 60 ਵਿਦਿਆਰਥੀ ਪੜ੍ਹਦੇ ਫੜੇ, ਜਿਨ੍ਹਾਂ ਦੇ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ।
ਉਧਰ, ਪੁਲਿਸ ਨੇ ਆਈਲੈਟਸ ਸੈਂਟਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ। ਪੁਲਿਸ ਵੱਲੋਂ ਅੱਗੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੰਮ੍ਰਿਤਸਰ 'ਚ ਆਈਲੈਟਸ ਸੈਂਟਰ 'ਤੇ ਛਾਪਾ, ਕੋਰੋਨਾ ਦੇ ਬਾਵਜੂਦ ਚੱਲ ਰਿਹਾ ਸੀ ਸੈਂਟਰ
ਏਬੀਪੀ ਸਾਂਝਾ
Updated at:
08 Sep 2020 12:26 PM (IST)
ਇੱਕ ਪਾਸੇ ਤਾਂ ਕੋਰੋਨਾ ਦਾ ਕਹਿਰ ਦੇਸ਼ ਤੇ ਸੂਬੇ 'ਤੇ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਕਈ ਲੋਕ ਆਪਣੀ ਤੇ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ।
- - - - - - - - - Advertisement - - - - - - - - -