Amritsar News: ਅੰਮ੍ਰਿਤਸਰ ਵਿੱਚ ਲੋਹੜੀ ਮਨਾ ਰਹੇ ਇੱਕ ਪਰਿਵਾਰ ਵੱਲੋਂ ਬਾਲੇ ਗਏ ਭੂੰਗੇ ਵਿੱਚ ਅਚਾਨਕ ਧਮਾਕਾ ਹੋ ਗਿਆ। ਅੱਗ ਦੀਆਂ ਚੰਗਿਆੜੀਆਂ ਕਾਰਨ ਸਾਰਿਆਂ ਦੇ ਕੱਪੜੇ ਸੜ ਗਏ। ਖੁਸ਼ਕਿਸਮਤੀ ਇਹ ਰਹੀ ਕਿ ਧਮਾਕਾ ਛੋਟਾ ਸੀ, ਨਹੀਂ ਤਾਂ ਲੋਹੜੀ ਮਨਾ ਰਹੇ 2 ਬੱਚਿਆਂ ਸਮੇਤ 7 ਲੋਕਾਂ ਦੀ ਜਾਨ ਜਾ ਸਕਦੀ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਤੇ ਪਰਿਵਾਰ ਨੇ ਫਿਰ ਘਟਨਾ ਦਾ ਕਾਰਨ ਵੀ ਦੱਸਿਆ ਹੈ।



ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਦੇ ਵਿਹੜੇ ਵਿੱਚ ਭੁੱਗਾ ਬਾਲ ਕੇ ਲੋਹੜੀ ਮਨਾਈ ਜਾ ਰਹੀ ਸੀ। ਇਸ ਦੌਰਾਨ ਭੁੱਗੇ ਦੇ ਆਲੇ ਦੁਆਲੇ ਪਰਿਵਾਰਿਕ ਮੈਂਬਰ ਤੇ ਬੱਚੇ ਬੈਠੇ ਸੀ। ਇਕਦਮ ਅਚਾਨਕ ਬਲਾਸਟ ਹੋ ਗਿਆ। ਇਸ ਦੌਰਾਨ ਇਹ ਚੰਗਿਆੜੇ ਪਰਿਵਾਰਕ ਮੈਂਬਰਾਂ ਦੇ ਉੱਪਰ ਪੈ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦਾ ਬਚਾ ਰਿਹਾ ਪਰ ਉਨ੍ਹਾਂ ਦੇ ਕੱਪੜੇ ਸੜ ਗਏ। 


ਯੂਸ ਸਬੰਧੀ ਜਾਣਕਾਰੀ ਦਿੰਦੇ ਜਸਪਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਉਹ ਆਪਣੇ ਪਰਿਵਾਰ ਨਾਲ ਭੁੱਗਾ ਬਾਲ ਕੇ ਉਸ ਦੇ ਆਲੇ ਦੁਆਲੇ ਬੈਠੇ ਸੀ। ਇਸ ਦੌਰਾਨ ਅਚਾਨਕ ਬਲਾਸਟ ਹੋ ਗਿਆ। ਇਸ ਬਲਾਸਟ ਦੇ ਚੰਗਿਆੜੇ ਉਨ੍ਹਾਂ ਦੇ ਉੱਪਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਪੈ ਗਏ। 


ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਸਾਡੇ ਕੱਪੜੇ ਸੜ ਗਏ ਪਰ ਹਾਲਾਂਕਿ ਜਾਨੀ ਮਾਲੀ ਨੁਕਸਾਨ ਦਾ ਬਚਾਅ ਰਿਹਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਭੁੱਗਾ ਬਾਲਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਆਪਣੇ ਵਿਹੜੇ ਵਿੱਚ ਟਾਇਲ ਤੇ ਫ਼ਰਸ਼ ਤੇ ਨਹੀਂ ਬਾਲਣਾ ਚਾਹੀਦਾ। ਹਮੇਸ਼ਾ ਜੇਕਰ ਵਿਹੜੇ ਵਿੱਚ ਬਾਲਣ ਹੈ ਤਾਂ ਥੱਲੇ ਮਿੱਟੀ ਜਾ ਰੇਤ ਸੁੱਟ ਤੇ ਉਸ ਉਪਰ ਬਲਣੀ ਚਾਹੀਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।