ਅੰਮ੍ਰਿਤਸਰ: ਦਿਹਾਤੀ ਪੁਲੀਸ ਨੇ ਅੱਜ ਇੱਕ ਨਕਲੀ ਐਸਐਸਪੀ ਨੂੰ ਠੱਗੀ ਦੇ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਵਾਸੀ ਤਰਨਤਾਰਨ ਜ਼ਿਲ੍ਹਾ ਵਜੋਂ ਹੋਈ ਹੈ।


ਜਾਣਕਾਰੀ ਮੁਤਾਬਕ ਮੁਲਜ਼ਮ ਜਗਤਾਰ ਸਿੰਘ ਲੋਕਾਂ ਨੂੰ ਫ਼ੋਨ ਕਰਕੇ ਖ਼ੁਦ ਨੂੰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵਜੋਂ ਪੇਸ਼ ਕਰਦਾ ਸੀ ਤੇ ਖ਼ਾਸਕਰ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਕਹਿੰਦਾ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਿਲ ਗਏ ਹਨ ਤੇ ਜੇ ਉਹ ਦੋ ਲੱਖ ਰੁਪਏ ਲੈ ਕੇ ਆਉਣਗੇ ਤਾਂ ਉਨ੍ਹਾਂ ਦਾ ਲਾਪਤਾ ਹੋਇਆ ਪਰਿਵਾਰਕ ਮੈਂਬਰ ਦੇ ਦਿੱਤਾ ਜਾਵੇਗਾ।


ਅਜਿਹੇ ਹੀ ਮਾਮਲੇ ਦੇ ਵਿੱਚ ਜਦੋਂ ਇੱਕ ਪਰਿਵਾਰ ਨੂੰ ਮੁਲਜ਼ਮ ਫਸਾਉਣ ਲੱਗਾ ਤਾਂ ਉਸ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਮੁਲਜ਼ਮ ਜਗਤਾਰ ਸਿੰਘ ਨੂੰ ਫੜ ਕੇ ਜੰਡਿਆਲਾ ਗੁਰੂ ਪੁਲਸ ਦੇ ਹਵਾਲੇ ਕਰ ਦਿੱਤਾ ਮੁਲਜ਼ਮ ਦੇ ਖਿਲਾਫ਼ ਅੰਮ੍ਰਿਤਸਰ ਦੇ ਵਿੱਚ ਦੋ ਮਾਮਲੇ ਪਹਿਲਾਂ ਹੀ ਦਰਜ ਹਨ।