ਪੁਲਿਸ ਨੂੰ ਮਿਲ ਗਏ ਅੰਮ੍ਰਿਤਸਰ ਤੋਂ ਲੁੱਟੇ ਹਥਿਆਰ
ਏਬੀਪੀ ਸਾਂਝਾ | 19 Jun 2019 04:51 PM (IST)
ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਗੰਨ ਹਾਊਸ ਵਿੱਚੋਂ ਚੋਰੀ ਹੋਏ ਹਥਿਆਰ ਬਰਾਮਦ ਕਰ ਲਏ ਹਨ। ਪੁਲਿਸ ਨੇ ਇਸ ਸਬੰਧੀ ਤਰਨ ਤਾਰਨ ਦੇ ਰਹਿਣ ਵਾਲੇ ਆਈਟੀਆਈ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦੇ ਤਿੰਨ ਸਾਥੀ ਹਾਲੇ ਫਰਾਰ ਹਨ। ਪੁਲਿਸ ਮੁਤਾਬਕ ਇਸ ਘਟਨਾ ਵਿੱਚ 44 ਹਥਿਆਰ ਹੀ ਚੋਰੀ ਹੋਏ ਸੀ ਤੇ ਸਾਰੇ ਹੀ ਰਿਕਵਰ ਕੀਤੇ ਗਏ ਹਨ। ਸੂਤਰਾਂ ਮੁਤਾਬਕ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮੋਟਰਸਾਈਕਲ ਦਾ ਲਿੰਕ ਮਿਲਿਆ ਜਿਸ ਰਾਹੀਂ ਪੁਲਿਸ ਮੁਲਜ਼ਮ ਤੱਕ ਪਹੁੰਚੀ।
ਅੰਮ੍ਰਿਤਸਰ: ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਗੰਨ ਹਾਊਸ ਵਿੱਚੋਂ ਚੋਰੀ ਹੋਏ ਹਥਿਆਰ ਬਰਾਮਦ ਕਰ ਲਏ ਹਨ। ਪੁਲਿਸ ਨੇ ਇਸ ਸਬੰਧੀ ਤਰਨ ਤਾਰਨ ਦੇ ਰਹਿਣ ਵਾਲੇ ਆਈਟੀਆਈ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦੇ ਤਿੰਨ ਸਾਥੀ ਹਾਲੇ ਫਰਾਰ ਹਨ। ਪੁਲਿਸ ਮੁਤਾਬਕ ਇਸ ਘਟਨਾ ਵਿੱਚ 44 ਹਥਿਆਰ ਹੀ ਚੋਰੀ ਹੋਏ ਸੀ ਤੇ ਸਾਰੇ ਹੀ ਰਿਕਵਰ ਕੀਤੇ ਗਏ ਹਨ। ਪਹਿਲਾਂ ਖਬਰ ਸੀ ਕਿ 68 ਹਥਿਆਰ ਲੁੱਟੇ ਗਏ ਹਨ। ਸੂਤਰਾਂ ਮੁਤਾਬਕ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮੋਟਰਸਾਈਕਲ ਦਾ ਲਿੰਕ ਮਿਲਿਆ ਜਿਸ ਰਾਹੀਂ ਪੁਲਿਸ ਮੁਲਜ਼ਮ ਤੱਕ ਪਹੁੰਚੀ। ਇਸ ਬਾਰੇ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਤਰਨ ਤਾਰਨ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਕੇਤਨ ਪਾਟਿਲ ਬਾਲੀਰਾਮ ਦੀ ਅਗਵਾਈ ਵਿੱਚ ਟੀਮ ਬਣਾਈ ਸੀ। ਇਸ ਟੀਮ ਨੇ ਕੇਸ ਨੂੰ ਹੱਲ ਕਰਦੇ ਹੋਏ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਆਈਜੀ ਪਰਮਾਰ ਮੁਤਾਬਕ ਵਿਕਰਮ ਇਨ੍ਹਾਂ ਦਾ ਸਰਗਨਾ ਸੀ। ਉਹ ਜਲਦੀ ਅਮੀਰ ਹੋਣਾ ਚਾਹੁੰਦਾ ਸੀ। ਉਸ ਖਿਲਾਫ਼ ਕੋਈ ਅਪਰਾਧਕ ਕੇਸ ਨਹੀਂ। ਉਸ ਨੇ ਆਪਣੇ ਬਾਕੀ ਤਿੰਨ ਸਾਥੀਆਂ ਨਾਲ ਮਿਲ ਕੇ ਇਹ ਸਾਰੀ ਘਟਨਾ ਲਈ ਜੰਡਿਆਲਾ ਗੁਰੂ ਨੂੰ ਚੁਣਿਆ। ਉਨ੍ਹਾਂ 10 ਦਿਨ ਰੇਕੀ ਕੀਤੀ ਤੇ ਫਿਰ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਵਿਕਰਮ ਦੇ ਬਾਕੀ ਤਿੰਨ ਸਾਥੀਆਂ ਦੀ ਪਛਾਣ ਨੂੰ ਗੁਪਤ ਰੱਖਿਆ ਹੈ ਤਾਂ ਕਿ ਇਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇ। ਆਈਜੀ ਪਰਮਾਰ ਨੇ ਦੱਸਿਆ ਕਿ ਵਿਕਰਮ ਦੇ ਸਾਥੀ ਭਾਵੇਂ ਹੁਣ ਫਰਾਰ ਹਨ ਪਰ ਉਨ੍ਹਾਂ ਬਾਰੇ ਸਾਨੂੰ ਪਤਾ ਲੱਗ ਚੁੱਕਾ ਹੈ। ਇਨ੍ਹਾਂ ਵਿੱਚੋਂ ਇੱਕ ਮਿਸਤਰੀ ਹੈ ਤੇ ਇੱਕ ਏਅਰ ਕੰਡੀਸ਼ਨ ਰਿਪੇਅਰ ਕਰਦਾ ਹੈ। ਮੁਲਜ਼ਮ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਸਨ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਇੱਕ ਝੋਲੇ ਵਿੱਚ ਹਥਿਆਰ ਪਾ ਕੇ ਲੈ ਗਏ। ਇਸ ਚੋਰੀ ਦਾ ਮਕਸਦ ਇੰਨਾ ਸੀ ਕਿ ਮੁਲਜ਼ਮ ਛੇਤੀ ਤੋਂ ਛੇਤੀ ਅਮੀਰ ਹੋਣਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਇਨ੍ਹਾਂ ਹਥਿਆਰਾਂ ਨੂੰ ਇੱਕ ਇੱਕ ਕਰਕੇ ਵੇਚਣਾ ਸੀ।