ਅੰਮ੍ਰਿਤਸਰ: ਸਥਾਨਕ ਤੁਲੀ ਡਾਇਗੋਨੋਸਟਿਕ ਸੈਂਟਰ ਦਾ ਕੋਰੋਨਾ ਟੈਸਟ ਕਰਨ ਦਾ ਲਾਇਸੈਂਸ ਫਿਲਹਾਲ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਤੁਲੀ ਡਾਇਗਨੋਸਟਿਕ ਸੈਂਟਰ ਵਿੱਚ ਉਦੋਂ ਤਕ ਕੋਰੋਨਾ ਦੇ ਟੈਸਟ ਨਹੀਂ ਹੋਣਗੇ, ਜਦੋਂ ਤਕ ਤੁਲੀ ਲੈਬ ਵੱਲੋਂ ਪਹਿਲਾਂ ਕੀਤੇ ਗਏ ਪ੍ਰੋਟੀਨ ਵਾਲੇ ਟੈਸਟ ਚੱਲਦੇ ਰਹਿਣਗੇ।

ਸਰਕਾਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਤੁਲੀ ਡਾਇਗਨੋਸਟਿਕ ਸੈਂਟਰ ਨੂੰ ਕੋਰੋਨਾ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ ਇੱਥੇ ਟੈਸਟਾਂ ਦੀ ਕੀਮਤ 4500 ਰੁਪਏ ਤੈਅ ਕੀਤੀ ਗਈ ਪਰ ਪਿਛਲੇ ਸਮੇਂ ਦੌਰਾਨ ਤੁਲੀ ਡਾਇਗਨੌਸਟਿਕ ਸੈਂਟਰ ‘ਤੇ ਲਗਾਤਾਰ ਕਈ ਇਲਜ਼ਾਮ ਲੱਗਦੇ ਰਹੇ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਜੋ ਰਿਪੋਰਟਾਂ ਪੌਜ਼ੇਟਿਵ ਦਿੱਤੀਆਂ ਗਈਆਂ, ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ‘ਚ ਨੈਗੇਟਿਵ ਕਰਾਰ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਤੁਲੀ ਡਾਇਗਨੌਸਟਿਕ ਸੈਂਟਰ ‘ਤੇ ਜਾਣਬੁੱਝ ਕੇ ਵੱਧ ਤੋਂ ਵੱਧ ਕੋਰੋਨਾ ਦੇ ਟੈਸਟ ਕਰਕੇ ਪੈਸੇ ਵਸੂਲਣ ਦੇ ਦੋਸ਼ ਵੀ ਲੱਗੇ ਸੀ। ਅੰਮ੍ਰਿਤਸਰ ਵਿੱਚ ਵਿਜੀਲੈਂਸ ਵਿਭਾਗ ਨੇ ਤੁਲੀ ਡਾਇਗਨੋਸਟਿਕ ਸੈਂਟਰ ਤੇ ਬੀਤੇ ਦਿਨੀਂ ਛਾਪੇਮਾਰੀ ਕੀਤੀ ਤੇ ਸਾਰਾ ਰਿਕਾਰਡ ਜ਼ਬਤ ਕਰ ਲਿਆ।

ਹੁਣ ਵਿਜੀਲੈਂਸ ਵਿਭਾਗ ਨੇ ਡਾਕਟਰਾਂ ਦੀ ਟੀਮ ਨੂੰ ਬੁਲਾਇਆ ਹੈ ਜੋ ਸਰਕਾਰੀ ਡਾਕਟਰਾਂ ਦੀ ਟੀਮ ਇੱਥੇ ਪੁੱਜ ਕੇ ਵਿਜੀਲੈਂਸ ਦੇ ਨਾਲ ਮਿਲ ਕੇ ਸਾਰੇ ਰਿਕਾਰਡ ਦੀ ਜਾਂਚ ਕਰੇਗੀ। ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਸਾਰਾ ਰਿਕਾਰਡ ਖੰਗਾਲ ਕੇ ਇੱਕ ਰਿਪੋਰਟ ਤਿਆਰ ਕਰੇਗੀ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904