ਚੰਡੀਗੜ੍ਹ: ਅਜੋਕੇ ਦੌਰ 'ਚ ਔਰਗੈਨਿਕ ਵਸਤਾਂ ਦੀ ਮੰਗ ਜ਼ਿਆਦਾ ਹੈ। ਭਾਵ ਕੀਟਨਾਸ਼ਕ ਦਵਾਈਆਂ ਤੋਂ ਰਹਿਤ ਖਾਣ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਸ ਦਾ ਅਸਰ ਵੱਡੇ ਪੱਧਰ 'ਤੇ ਵੀ ਦੇਖਣ ਨੂੰ ਮਿਲਿਆ ਹੈ। ਦਰਅਸਲ ਭਾਰਤ 'ਚ ਬਾਸਮਤੀ 'ਤੇ ਕੀਟਨਾਸ਼ਕਾਂ ਦੀ ਵਰਤੋਂ ਰੋਕਣ ਤੋਂ ਬਾਅਦ ਇਸ ਦੀ ਅੰਤਰ ਰਾਸ਼ਟਰੀ ਪੱਧਰ 'ਤੇ ਮੰਗ ਵਧੀ ਹੈ ਜਿਸ ਦਾ ਲਾਹਾ ਸੁਭਾਵਿਕ ਤੌਰ 'ਤੇ ਭਾਰਤੀ ਕਿਸਾਨਾਂ ਨੂੰ ਮਿਲੇਗਾ।
ਬਾਸਮਤੀ ਉਤਪਾਦਕ ਫ਼ਸਲਾਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ 'ਤੇ ਦਰਾਮਦ ਮੁੜ ਸ਼ੁਰੂ ਹੋ ਗਈ ਹੈ। ਦਰਅਸਲ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਬਾਸਮਤੀ ਚਾਵਲ ਖਰੀਦਣ ਤੋਂ ਖਰੀਦਦਾਰਾਂ ਨੇ ਹੱਥ ਪਿੱਛੇ ਖਿੱਚ ਲਏ ਸਨ।
ਹੁਣ ਇਕ ਵਾਰ ਮੁੜ ਉਮੀਦ ਦੀ ਕਿਰਨ ਜਾਗੀ ਹੈ ਤੇ ਭਾਰਤੀ ਬਾਸਮਤੀ ਦੀ ਮੰਗ ਵਧ ਗਈ ਹੈ। ਪੰਜਾਬ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਵਾਰ ਬਾਸਮਤੀ ਉਤਪਾਦਕਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਬੈਨ ਕੀਤੇ ਕੈਮੀਕਲਾਂ ਦੀ ਵਰਤੋਂ ਪੂਰਨ ਤੌਰ ’ਤੇ ਬੰਦ ਕਰਨ ਮਗਰੋਂ ਚੰਗੇ ਨਤੀਜੇ ਪ੍ਰਾਪਤ ਹੋਏ ਹਨ।
ਇਸ ਤੋਂ ਪਹਿਲਾਂ ਅਮਰੀਕਾ ਤੇ ਯੂਰਪੀ ਯੂਨੀਅਨ ਨੇ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਜ਼ਿਆਦਾ ਪਾਏ ਜਾਣ ਤੋਂ ਬਾਅਦ ਚਾਵਲ ਖਰੀਦਣ ਤੋਂ ਕਿਨਾਰਾ ਕਰ ਲਿਆ ਸੀ। ਹੁਣ ਜਦੋਂ ਮੰਗ ਦੁਬਾਰਾ ਵਧੇਗੀ ਤਾਂ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਭਾਅ ਮਿਲੇਗਾ। ਇੱਥੋਂ ਤਕ ਕਿ ਵਪਾਰੀਆਂ ਨੇ ਕਿਸਾਨਾਂ ਕੋਲ ਅਗੇਤੀ ਬੁਕਿੰਗ ਵੀ ਸ਼ੁਰੂ ਕਰ ਲਈ ਹੈ। ਭਾਰਤੀ ਬਾਸਮਤੀ ਦੀ ਵਿਦੇਸ਼ਾਂ 'ਚ ਮੰਗ ਵਧਣ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ:
- ਚੀਨ ਨੂੰ ਕਰਾਰਾ ਜਵਾਬ ਦੇਵੇਗਾ ਭਾਰਤ, ਫੌਜ ਨੂੰ ਹਥਿਆਰ ਤੇ ਗੋਲ਼ਾ ਬਾਰੂਦ ਖਰੀਦਣ ਦੀ ਦਿੱਤੀ ਖੁੱਲ੍ਹ
- ਕੋਰੋਨਾਵਾਇਰਸ: ਇਕ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ, ਬੇਲਗਾਮ ਵਾਇਰਸ ਨੇ ਮਚਾਈ ਤਬਾਹੀ
- ਦਿੱਲੀ 'ਚ ਅੱਤਵਾਦੀ ਹੋਏ ਦਾਖ਼ਲ, ਵੱਡੇ ਹਮਲੇ ਦਾ ਖ਼ਦਸ਼ਾ, ਹਾਈ ਅਲਰਟ ਜਾਰੀ
- ਕੋਰੋਨਾ ਵਾਇਰਸ ਦੀ ਰਫ਼ਤਾਰ ਵਧੀ, ਲੌਕਡਾਊਨ ਮੁੜ ਤੋਂ ਜਾਰੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ