ਯਮੁਨਾਨਗਰ: ਅੰਮ੍ਰਿਤਸਰ ਸਹਾਰਨਪੁਰ ਰੇਲਵੇ ਟ੍ਰੈਕ ਪਾਣੀ ਛੱਡਣ ਕਾਰਨ ਕਈ ਫੁੱਟ ਹੇਠਾਂ ਧਸ ਗਿਆ।ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਕਾਰਨ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਿਆ ਹੈ।ਜਨਸੇਵਾ ਐਕਸਪ੍ਰੈਸ ਕਲਾਨੌਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਰੁਕੀ ਹੈ। ਉੱਚ ਅਧਿਕਾਰੀਆਂ ਨੂੰ ਸੂਚਿਤ ਕਰਦੇ ਹੋਏ ਰੇਲਵੇ ਮੁਲਾਜ਼ਮ ਨੇ ਜਲਦਬਾਜ਼ੀ ਵਿੱਚ ਮੋਰਚਾ ਸੰਭਾਲ ਲਿਆ।ਇਸ ਕਾਰਨ ਕਈ ਘੰਟਿਆਂ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ।
ਮੀਂਹ ਤੋਂ ਮਿਲੇਗੀ ਕੁਝ ਰਾਹਤ, ਪਹਾੜਾਂ ਵਿੱਚ ਅਲਰਟ ਜਾਰੀ, ਜਾਣੋ ਅਗਲੇ 5 ਦਿਨਾਂ ਦਾ ਮੌਸਮ
ਦੇਸ਼ ਦੇ ਕਈ ਰਾਜਾਂ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੋਂ ਲੈ ਕੇ ਦਿੱਲੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਵਰਗੇ ਰਾਜਾਂ ਤੱਕ ਸੜਕਾਂ ਦੇ ਪਾਣੀ ਖੜ੍ਹੇ ਹੋਣ ਵਾਲੇ ਹਾਲਾਤ ਦੇਖਣ ਨੂੰ ਮਿਲੇ। ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਕੁਝ ਦਿਨਾਂ ਤੱਕ ਮੀਂਹ ਜਾਰੀ ਰਹਿਣ ਦੀ ਗੱਲ ਕਹੀ ਹੈ। ਹਾਲਾਂਕਿ ਪੰਜਾਬ, ਚੰਡੀਗੜ੍ਹ ਤੇ ਦਿੱਲੀ ਵਿੱਚ ਲੋਕਾਂ ਨੂੰ ਮੌਸਮ ਤੋਂ ਕੁਝ ਰਾਹਤ ਮਿਲੇਗੀ
ਆਓ ਦੇਖੀਏ ਪੰਜਾਬ ਸਮੇਤ ਉੱਤਰੀ ਭਾਰਤ ਦੇ ਕੁਝ ਰਾਜਾਂ ਦਾ ਮੌਸਮ...
ਪੰਜਾਬ
ਤਿੰਨ ਦਿਨਾਂ ਦੇ ਭਾਰੀ ਮੀਂਹ ਤੋਂ ਬਾਅਦ ਲੋਕਾਂ ਨੂੰ ਮੀਂਹ ਤੋਂ ਕੁਝ ਮਿਲਦੀ ਨਜ਼ਰ ਆ ਰਹੀ ਹੈ। ਕਿਉਂਕਿ ਹਾਲ ਦੀ ਘੜੀ ਪੰਜਾਬ ਵਿੱਚ ਮੀਂਹ ਦੀ ਕੋਈ ਵੀ ਪੇਸ਼ਨਗੋਈ ਨਹੀਂ ਹੈ। ਤੜਕਸਾਰ ਹੀ ਆਮ ਦਿਨਾਂ ਵਾਂਗ ਸੂਰਜ ਦੀ ਟਿੱਕੀ ਵਿਖਾਈ ਦਿੱਤੀ ਜਿਸ ਨਾਲ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ, ਕਿਉਂਕਿ ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਸੀ ਇਸ ਤੋਂ ਇਲਾਵਾ ਸ਼ਹਿਰਾਂ ਤੇ ਪਿੰਡਾਂ ਵਿੱਚ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ।
ਦਿੱਲੀ
ਰਾਜਧਾਨੀ ਦਿੱਲੀ ਵਿੱਚ ਮੀਂਹ ਦਾ ਸਿਲਸਿਲਾ ਅੱਜ ਤੋਂ ਰੁਕਦਾ ਨਜ਼ਰ ਆਵੇਗਾ। ਦਿੱਲੀ ਸਮੇਤ NCR 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਬੱਦਲ ਸਾਫ਼ ਹੋ ਜਾਣਗੇ ਅਤੇ ਸੂਰਜ ਖਿੜਦਾ ਦੇਖਿਆ ਜਾਵੇਗਾ। ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਤੋਂ ਅਗਲੇ ਪੰਜ ਦਿਨਾਂ ਤੱਕ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 31 ਤੋਂ 33 ਡਿਗਰੀ ਦੇ ਦਾਇਰੇ ਵਿੱਚ ਰਹਿ ਸਕਦਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 23 ਤੋਂ 24 ਡਿਗਰੀ ਤੱਕ ਆ ਸਕਦਾ ਹੈ।