ਅੰਮ੍ਰਿਤਸਰ : ਵਿਦੇਸ਼ਾਂ ਵਿੱਚ ਪੰਜਾਬ ਵੱਡੀ ਗਿਣਤੀ 'ਚ ਕੂਚ ਕਰ ਰਹੇ ਹਨ। ਤਾਂ ਇਸ ਦਰਮਿਆਨ ਇੱਕ ਅਖ਼ਬਰ ਆਈ ਹੈ ਕਿ ਹੁਣ ਵਿਦੇਸ਼ ਦੀ ਧਰਤੀ 'ਤੇ ਪੰਜਾਬ ਤੋਂ ਜਾਨਵਰ ਵੀ ਜਾ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਦੇ 2 ਆਵਾਰਾ ਕੁੱਤੇ ਵਿਦੇਸ਼ ਜਾਣ ਦੀ ਤਿਆਰੀ ਵਿੱਚ ਹਨ। ਲਿਲੀ ਤੇ ਡੇਜੀ ਨਾ ਤੇ ਕੁੱਤਿਆਂ ਦਾ ਕੈਨੇਡਾ ਟੂਰ ਹੋਣ ਵਾਲਾ ਹੈ। ਇਹਨਾ ਦੇ ਹੁਣ ਪਾਸਪੋਰਟ ਬਣਾਏ ਜਾ ਰਹੇ ਹਨ। ਐਨੀਮਲ ਲਈ ਵਿਦੇਸ਼ ਜਾਣ ਵਾਸਤੇ ਵੀਜ਼ਾ ਦੀ ਜ਼ਰੂਰਤ ਨਹੀਂ ਹੁੰਦੀ। ਉਸ ਲਈ ਕੁੱਝ ਵੱਖਰੀਆਂ ਸ਼ਰਤਾਂ ਹੁੰਦੀਆਂ ਹਨ।


ਲਿੱਲੀ ਤੇ ਡੇਜੀ ਅੰਮ੍ਰਿਤਸਰ ਵਿੱਚ ਰਹਿੰਦੇ ਹਨ ਇਹਨਾਂ ਆਵਾਰਾ ਕੁੱਤੇ  ਨੂੰ ਕੈਨੇਡਾ ਭੇਜਣ ਦੀ ਤਿਆਰੀ ਹੋ ਚੁੱਕੀ ਹੈ, ਦੋਵਾਂ ਨੂੰ ਜਲਦ ਹੀ ਪਾਸਪੋਰਟ ਜਾਰੀ ਕੀਤੇ ਜਾਣਗੇ। ਹੁਣ ਇਹ ਦੋਨੋਂ ਕੁੱਤੇ ਕੈਨੇਡਾ ਦੀ ਡਾ. ਬ੍ਰੈਂਡਾ ਦੇ ਕੋਲ ਰਹਿਣਗੇ। ਦਰਅਸਲ, ਐਨੀਮਲ ਵੈੱਲਫੇਅਰ ਐਂਡ ਕੇਅਰ ਸੁਸਾਇਟੀ ਏਡਬਲਯੂਸੀਐੱਸ ਦੀ ਡਾ. ਨਵਨੀਤ ਕੌਰ ਇਨ੍ਹਾਂ ਕੁੱਤਿਆਂ (ਲਿੱਲੀ ਤੇ ਡੇਜੀ) ਨੂੰ 15 ਜੁਲਾਈ ਨਾਲ ਲੈ ਕੇ ਜਾਵੇਗੀ।



 ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਨਵਨੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਏਡਬਲਯੂਸੀਐੱਸ ਦੁਆਰਾ 6 ਆਵਾਰਾ ਕੁੱਤਿਆਂ ਨੂੰ ਵਿਦੇਸ਼ ਪਹੁੰਚਾਇਆ ਗਿਆ ਹੈ, ਜਿਨ੍ਹਾਂ 'ਚੋਂ 2 ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਅਮਰੀਕਾ ਰਹਿੰਦੀ ਹੈ ਤੇ ਅੰਮ੍ਰਿਤਸਰ ਉਸਦਾ ਪਿਛੋਕੜ ਹੈ। ਲਿੱਲੀ ਤੇ ਡੇਜੀ ਬਾਰੇ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਕੋਈ ਅਣਪਛਾਤਾ ਸ਼ਖ਼ਸ ਇਹਨਾਂ ਕੁੱਤਿਆਂ ਨੂੰ ਬਿਮਾਰੀ ਦੀ ਹਾਲਤ 'ਚ ਸਾਡੇ ਕੋਲ ਛੱਡ ਗਿਆ ਸੀ।  


ਕੈਨੇਡਾ ਦੀ ਡਾ. ਬ੍ਰੈਂਡਾ ਨੇ ਇਨ੍ਹਾਂ ਨੂੰ ਅਪਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸੇ ਲਈ ਹੁਣ ਇਹਨਾਂ ਦੀ ਜ਼ਰੂਰੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ।  ਆਵਾਰਾ ਕੁੱਤਿਆਂ ਨੂੰ ਵਿਦੇਸ਼ ਲੈ ਕੇ ਜਾਣ ਲਈ ਉਹਨਾਂ ਦਾ ਰਿਕਾਰਡ ਅਪਡੇਟ ਹੋਣਾ ਜ਼ਰੂਰੀ ਹੁੰਦੀ ਹੈ। ਜਿਸ ਦੇ ਤਹਿਤ ਇਹਨਾਂ ਨੂੰ ਅਪਡੇਟ ਕਰਨ ਦੇ ਲਈ ਇਨ੍ਹਾਂ ਦਾ ਸੰਪੂਰਨ ਟੀਕਾਕਰਨ ਹੋਣਾ ਜ਼ਰੂਰੀ ਹੈ। ਕੁੱਤਿਆ ਦਾ ਪਾਸਪੋਰਟ ਹੋਣਾ ਚਾਹੀਦਾ ਹੈ। ਢਾਈ ਮਹੀਨੇ ਦੀ ਡੇਜੀ ਤੇ ਤਿੰਨ ਮਹੀਨਿਆਂ ਦੀ ਲਿੱਲੀ ਦਾ ਟੀਕਾਕਰਨ ਲਗਭਗ ਪੂਰਾ ਹੋ ਚੁੱਕਾ ਹੈ। ਇਨ੍ਹਾਂ ਲਈ ਵੀਜ਼ੇ ਦੀ ਲੋੜ ਨਹੀਂ, ਬਸ ਟੀਕਾਕਰਨ ਹੋਣਾ ਜ਼ਰੂਰੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial