Australia News: ਬਦਲਾ ਲੈਣ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 21 ਸਾਲਾ ਕੁੜੀ ਨੂੰ ਉਸਦੇ ਹੀ ਸਾਬਕਾ ਬੁਆਏਫ੍ਰੈਂਡ ਦੁਆਰਾ ਅਗਵਾ ਕਰ ਲਿਆ ਗਿਆ, ਫਿਰ ਇੱਕ ਕਾਰ ਵਿੱਚ ਲਗਭਗ 650 ਕਿਲੋਮੀਟਰ ਦੂਰ ਲੈ ਕੇ ਗਿਆ ਅਤੇ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਜ਼ਿੰਦਾ ਦਫਨਾਇਆ ਗਿਆ। ਰੌਗਟੇ ਖੜ੍ਹੇ ਕਰ ਦੇਣ ਵਾਲਾ ਇਹ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਆਸਟਰੇਲੀਆ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਭਾਰਤੀ ਮੂਲ ਦੀ ਪੀੜਤ ਜੈਸਮੀਨ ਕੌਰ (21) ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਪਿੱਛਾ ਕਰਨ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਸੀ।
ਦੋਸ਼ੀ ਨੌਜਵਾਨ ਵੀ ਭਾਰਤ ਦਾ ਹੀ ਰਹਿਣ ਵਾਲਾ ਹੈ। ਐਡੀਲੇਡ ਸ਼ਹਿਰ ਦੀ ਰਹਿਣ ਵਾਲੀ ਜੈਸਮੀਨ ਕੌਰ ਦਾ ਮਾਰਚ 2021 ਵਿੱਚ ਤਾਰਿਕਜੋਤ ਸਿੰਘ ਨੇ ਕਤਲ ਕਰ ਦਿੱਤਾ ਸੀ। ਇਕ ਮਹੀਨਾ ਪਹਿਲਾਂ ਹੀ ਕੌਰ ਨੇ ਪੁਲਿਸ 'ਚ ਸਿੰਘ ਖਿਲਾਫ ਪਿੱਛਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਮਾਰਚ 2021 ਵਿੱਚ ਅਗਵਾ ਕੀਤਾ ਗਿਆ
ਬੁੱਧਵਾਰ ਨੂੰ ਆਸਟਰੇਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਕੌਰ ਨੂੰ 5 ਮਾਰਚ, 2021 ਨੂੰ ਉਸ ਦੇ ਕੰਮ ਵਾਲੀ ਥਾਂ ਤੋਂ ਅਗਵਾ ਕਰ ਲਿਆ ਗਿਆ ਸੀ। ਸਿੰਘ ਨੇ ਆਪਣੇ ਫਲੈਟਮੇਟ ਤੋਂ ਉਸਦੀ ਕਾਰ ਮੰਗੀ ਸੀ। ਉਸ ਨੇ ਜੈਸਮੀਨ ਨੂੰ ਇੱਕ ਕਾਰ ਦੀ ਡਿੱਕੀ ਵਿੱਚ ਬੰਦ ਕਰ ਕੇ 644 ਕਿਲੋਮੀਟਰ ਤੱਕ ਲੈ ਗਿਆ ਸੀ। ਉਸ ਨੇ ਕੌਰ ਦੇ ਗਲੇ 'ਤੇ ਚਾਕੂ ਨਾਲ ਵਾਰ ਕੀਤਾ ਅਤੇ ਫਿਰ ਉਸ ਦੇ ਹੱਥ-ਪੈਰ ਬੰਨ ਕੇ ਉਸ ਨੂੰ ਕਬਰ ਵਿਚ ਦਫ਼ਨਾ ਦਿੱਤਾ। ਹਾਲਾਂਕਿ, ਇਹਨਾਂ ਸੱਟਾਂ ਅਤੇ ਕਬਰ ਵਿੱਚ ਪਾਏ ਜਾਣ ਤੋਂ ਬਾਅਦ ਵੀ, ਉਸਦੀ ਤੁਰੰਤ ਮੌਤ ਨਹੀਂ ਹੋਈ ਅਤੇ 6 ਮਾਰਚ ਦੇ ਆਸਪਾਸ ਉਸਦੀ ਮੌਤ ਹੋਈ ਸੀ।
ਸਿੰਘ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ, ਪਰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਉਸਦੀ ਸਜ਼ਾ ਸੁਣਾਉਣ ਦੌਰਾਨ ਉਸਦੇ ਅਪਰਾਧ ਦੇ ਭਿਆਨਕ ਵੇਰਵੇ ਸਾਹਮਣੇ ਆਏ। ਸਰਕਾਰੀ ਵਕੀਲ ਕਾਰਮੇਨ ਮੈਟੀਓ ਨੇ ਕਿਹਾ ਮੌਤ ਇੱਕ ਦਮ ਨਹੀਂ ਹੋਈ ਸੀ ਅਤੇ ਕੌਰ ਨੂੰ ਕਾਫੀ ਦੁੱਖ ਸਹਿਣਾ ਪਿਆ ਸੀ।
ਮੈਟਿਓ ਨੇ ਕਿਹਾ, 'ਉਸਨੇ ਆਪਣੀ ਹੋਸ਼ ਵਿੱਚ ਇਹ ਦਰਦ ਝੱਲਿਆ ਹੋਵੇਗਾ।' ਅਦਾਲਤ ਵਿੱਚ ਬਹਿਸ ਦੌਰਾਨ ਕੌਰ ਦੇ ਪਰਿਵਾਰਕ ਮੈਂਬਰ, ਉਸ ਦੀ ਮਾਂ ਸਮੇਤ ਹੋਰ ਵੀ ਹਾਜ਼ਰ ਸਨ।
ਪ੍ਰੇਮਿਕਾ ਨੂੰ ਕਿਉਂ ਮਾਰਿਆ
ਅਦਾਲਤ ਨੂੰ ਦੱਸਿਆ ਗਿਆ ਕਿ ਸਿੰਘ ਨੇ ਕਤਲ ਦੀ ਯੋਜਨਾ ਬਣਾਈ ਕਿਉਂਕਿ ਉਹ ਆਪਣੇ ਰਿਸ਼ਤੇ ਦੇ ਟੁੱਟਣ ਨਾਲ ਸਮਝੌਤਾ ਕਰਨ ਵਿੱਚ ਅਸਮਰੱਥ ਸੀ। ਮੈਟੀਓ ਨੇ ਕਿਹਾ, 'ਕੌਰ ਨੂੰ ਜਿਸ ਤਰ੍ਹਾਂ ਮਾਰਿਆ ਗਿਆ ਉਹ ਸੱਚਮੁੱਚ ਬੇਰਹਿਮੀ ਦਾ ਅਸਾਧਾਰਨ ਪੱਧਰ ਸੀ।
ਉਸ ਨੇ ਕਿਹਾ, ‘ਇਹ ਨਹੀਂ ਪਤਾ ਕਿ ਉਸ ਦਾ ਗਲਾ ਕਦੋਂ ਕੱਟਿਆ ਗਿਆ, ਇਹ ਨਹੀਂ ਪਤਾ ਕਿ ਉਸ ਨੂੰ ਕਦੋਂ ਅਤੇ ਕਿਵੇਂ ਕਬਰ ਵਿੱਚ ਦਫ਼ਨਾਇਆ ਗਿਆ ਸੀ ਅਤੇ ਇਹ ਵੀ ਨਹੀਂ ਪਤਾ ਕਿ ਕਬਰ ਕਦੋਂ ਪੁੱਟੀ ਗਈ ਸੀ।’ ਇਸਤਗਾਸਾ ਪੱਖ ਦਾ ਮੰਨਣਾ ਹੈ ਕਿ ਉਹ ਉਸ ਸਮੇਂ ਵੀ ਜ਼ਿੰਦਾ ਸੀ ਜਦੋਂ ਉਸ ਦੇ ਦਫ਼ਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਬਦਲਾ ਲੈਣ ਦਾ ਇਰਾਦਾ
ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਉਸ ਦੇ ਕਾਤਲ ਤਾਰਿਕਜੋਤ ਸਿੰਘ ਨੇ ‘ਬਦਲੇ ਦੀ ਭਾਵਨਾ’ ਨਾਲ ਇਹ ਕਾਰਾ ਕੀਤਾ ਸੀ।