ਫੌਜੀ ਮੈਰਾਥਨ ਲਈ ਭੱਜੇ ਬਠਿੰਡੀਅਨ!
ਏਬੀਪੀ ਸਾਂਝਾ | 22 Jan 2018 03:23 PM (IST)
ਬਠਿੰਡਾ: ਭਾਰਤੀ ਫੌਜ ਦੀ ਬਠਿੰਡਾ ਵਿਚਲੀ ਚੇਤਕ ਕੋਰ ਵਲੋਂ 70ਵੇਂ ਸੈਨਾ ਦਿਵਸ ਦੇ ਸਬੰਧ ਵਿੱਚ ਬਠਿੰਡਾ ਦੇ ਸਟੇਡੀਅਮ 'ਚ ਇਕ ਮਿੰਨੀ ਮੈਰਾਥਨ ਦਾ ਕਰਵਾਈ ਗਈ। ਇਸ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਨਾਲ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਬਠਿੰਡਾ ਸ਼ਹਿਰ ਦੇ ਨਿਵਾਸੀਆਂ ਨੇ ਵੀ ਭਾਗ ਲਿਆ।। ਇਸ ਮੈਰਾਥਨ ਵਿੱਚ ਜੇਤੂ ਰਹੇ ਦੌੜਾਕਾਂ ਨੂੰ ਲੈਫਟੀਨੈਂਟ ਜਨਰਲ ਪੀ.ਸੀ.ਥਮਈਆ ਨੇ ਸਨਮਾਨਿਤ ਕੀਤਾ। ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਤੋਂ ਸ਼ੁਰੂ ਹੋਈ ਇਹ ਮੈਰਾਥਨ ਗੋਨਿਆਣਾ ਰੋਡ ਤੋਂ ਰੋਜ਼ ਗਾਰਡਨ ਅਤੇ ਬੀਬੀ ਵਾਲਾ ਚੌਂਕ ਹੁੰਦੇ ਹੋਏ ਮੁੜ ਖੇਡ ਸਟੇਡੀਅਮ ਵਿੱਚ ਸਮਾਪਤ ਹੋਈ। ਦੋ ਵਰਗਾਂ ਵਿੱਚ ਵੰਡੀ ਇਸ ਮੈਰਾਥਨ ਵਿੱਚ ਕੁੱਲ 1694 ਦੌੜਾਕਾਂ ਨੇ ਭਾਗ ਲਿਆ। ਦਸ ਕਿਲੋਮੀਟਰ ਦੌੜ ਵਿੱਚ 15 ਸਾਲ ਤੋਂ ਜਿਆਦਾ ਉਮਰ ਦੇ 1286 ਮਰਦ ਦੌੜਾਕਾਂ ਅਤੇ ੫ ਕਿਲੋਮੀਟਰ ਦੌੜ ਵਿੱਚ 408 ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਔਰਤਾਂ ਅਤੇ 15 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਲ ਸਨ ਜੇਤੂ ਦੌੜਾਕਾਂ ਨੇ ਕਿਹਾ ਕਿ ਇਸੇ ਤਰ੍ਹਾਂ ਮੈਰਾਥਨ ਦੌੜਾਂ ਹੁੰਦੀਆਂ ਰਹਿਣਾ ਚਾਹੀਦੀਆਂ ਹਨ ਇਸ ਨਾਲ ਜਿੱਥੇ ਦੌੜਾਕਾਂ ਦਾ ਹੌਸਲਾ ਵਧਦਾ ਹੈ ਉੱਥੇ ਹੀ ਫੌਜ ਅਤੇ ਆਮ ਲੋਕਾਂ ਵਿੱਚ ਨੇੜਤਾ ਵਧਦੀ ਹੈ। ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਂ ਕਿਹਾ ਕਿ ਭਾਰਤੀ ਸੈਨਾ ਦਿਵਸ ਮੌਕੇ ਕਰਵਾਈ ਇਸ ਮੈਰਾਥਨ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਭਾਰਤੀ ਫੌਜ ਬਾਰੇ ਜਾਣੂ ਕਾਰਵਾਉਣਾ ਹੈ ਤਾਂ ਕਿ ਆਮ ਨਾਗਰਿਕਾਂ ਅਤੇ ਫੌਜ ਦੇ ਮੇਲ ਮਿਲਾਪ ਵਿੱਚ ਵਾਧਾ ਹੋਵੇ।