ਲੁਧਿਆਣਾ: ਲੁਧਿਆਣਾ ਰੇਲਵੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 10 ਕਿੱਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਇਸ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਕੋਲੋਂ ਪੁੱਛਗਿੱਛ ਕਰਨ 'ਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਅਜਿਹੇ ਨਸ਼ਾ ਸਪਲਾਈ ਕਰਨ ਵਾਲੇ ਗੈਂਗਾਂ ਜ਼ਰੀਏ ਹੀ ਅਸੀਂ ਨਸ਼ਾ ਮਾਫੀਆ ਤੱਕ ਪੁੱਜਦੇ ਹਾਂ। ਉਨ੍ਹਾਂ ਗ੍ਰਿਫਤਾਰੀ ਬਾਰੇ ਕਿਹਾ ਕਿ ਪੁਲਿਸ ਪਾਰਟੀ ਪਲੇਟਫਾਰਮ 'ਤੇ ਤਿੰਨ ਸ਼ੱਕੀ ਬੰਦਿਆਂ ਦੀ ਭਾਲ 'ਚ ਮੁਸਾਫ਼ਰਾਂ ਦੀ ਜਾਂਚ ਪੜਤਾਲ ਕਰ ਰਹੀ ਸੀ।
ਇਸ ਦੌਰਾਨ ਥੈਲੇ ਸਮੇਤ ਜਾ ਰਹੇ ਮੁਲਜ਼ਮ ਨੂੰ ਸ਼ੱਕ ਪੈਣ 'ਤੇ ਰੋਕ ਕੇ ਜਾਂਚ ਪੜਤਾਲ ਕੀਤੀ ਤਾਂ ਉਸ ਦੇ ਥੈਲੇ 'ਚੋਂ 10 ਕਿੱਲੋ ਗਾਂਜਾ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਇਹ ਬਾਹਰੋਂ ਗਾਂਜਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਇਸ ਨੇ ਮੰਨਿਆ ਹੈ ਕਿ ਇਹ ਪਹਿਲਾਂ ਕਈ ਵਾਰ ਗਾਂਜਾ ਲਿਆ ਕੇ ਵੇਚ ਚੁੱਕਿਆ ਹੈ।