ਰੋਪੜ : ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਪੰਜ ਪਿਆਰਾ ਪਾਰਕ 'ਚ ਸਥਾਪਤ ਕੀਤੇ ਖੰਡੇ ਦਾ ਸਤੰਬ ਤੋਂ ਹੇਠਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੰਡੇ ਦੀ ਉਚਾਈ 81 ਫੁੱਟ ਦੇ ਕਰੀਬ ਹੈ ਇਸ ਦਾ ਉਦਘਾਟਨ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ।
ਖੰਡ ਦੀ ਉਚਾਈ ਦੁਨੀਆ ਵਿੱਚ ਸਭ ਤੋਂ ਉੱਚੀ ਹੈ। ਕਰੀਬ 3 ਟਨ ਭਾਰੇ ਇਸ ਸਟੀਲ ਦੇ ਖੰਡੇ ਨੂੰ ਕਾਰ ਸੇਵਾ ਰਾਹੀਂ ਸਥਾਪਨਾ ਦਿਵਸ ਮਨਾਉਣ ਵਾਲੇ ਦਿਨ ਹੀ ਕਾਹਲੀ 'ਚ ਬਣਾਏ ਗਏ ਸਤੰਭ 'ਤੇ ਟਿਕਾਇਆ ਗਿਆ ਸੀ। ਪਰ ਇਸ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਇਹ ਇੱਕ ਪਾਸੇ ਝੁਕ ਗਿਆ। ਇਸ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।