Continues below advertisement

ਆਨੰਦਪੁਰ ਸਾਹਿਬ ਦੇ ਵਾਸੀਆਂ ਦੇ ਲਈ ਚੰਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਜੀ ਹਾਂ ਪੰਜਾਬ ਵਿੱਚ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹਾਦਤ ਦਿਵਸ ਦੇ ਮੌਕੇ ਤੇ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਜਾ ਸਕਦਾ ਹੈ। ਇਹ ਇਲਾਕਾ ਇਤਿਹਾਸਕ ਅਤੇ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ, ਅਤੇ ਲੰਮੇ ਸਮੇਂ ਤੋਂ ਇੱਥੇ ਦੇ ਲੋਕ ਇਸਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਹਨ।

ਪਿਛਲੇ ਕਾਫੀ ਸਮੇਂ ਤੋਂ ਵੱਖਰਾ ਜ਼ਿਲ੍ਹੇ ਦੀ ਕੀਤੀ ਜਾ ਰਹੀ ਸੀ ਮੰਗ

Continues below advertisement

ਆਨੰਦਪੁਰ ਸਾਹਿਬ ਖੇਤਰ ਹੁਸ਼ਿਆਰਪੁਰ ਅਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਵੰਡਿਆ ਹੋਇਆ ਹੈ। ਸਥਾਨਕ ਜਨਤਾ, ਧਾਰਮਿਕ ਸੰਸਥਾਵਾਂ ਅਤੇ ਜਨ ਪ੍ਰਤਿਨਿਧੀ ਲੰਮੇ ਸਮੇਂ ਤੋਂ ਇਸਨੂੰ ਵੱਖਰਾ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਕੀ ਸੁਵਿਧਾ ਅਤੇ ਖੇਤਰ ਦੇ ਵਿਕਾਸ ਦੇ ਹਿਸਾਬ ਨਾਲ ਵੀ ਇਹ ਫੈਸਲਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

560 ਕਰੋੜ ਖਰਚੇ ਦਾ ਅੰਦਾਜ਼ਾ

ਸਰਕਾਰ ਦੁਆਰਾ ਬਣਾਈ ਗਈ ਇੱਕ ਉੱਚ-ਪੱਧਰੀ ਸਮਿੱਤੀ ਨੇ ਨਵੇਂ ਜ਼ਿਲ੍ਹਿਆਂ ਦੇ ਗਠਨ ਦੀ ਸੰਭਾਵਨਾਵਾਂ ਦਾ ਅੰਦਾਜ਼ਾ ਲਾਇਆ ਹੈ। ਇੱਕ ਜ਼ਿਲ੍ਹੇ ਦੇ ਗਠਨ ਵਿੱਚ ਲਗਭਗ 560 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ, ਜਿਸ ਵਿੱਚ ਬੁਨਿਆਦੀ ਢਾਂਚੇ, ਪ੍ਰਸ਼ਾਸਕੀ ਇਮਾਰਤਾਂ, ਕਰਮਚਾਰੀਆਂ ਦੀ ਨਿਯੁਕਤੀ ਆਦਿ ਸ਼ਾਮਲ ਹਨ।

ਨਵੇਂ ਜ਼ਿਲ੍ਹੇ ਵਿੱਚ ਕਿਹੜੀਆਂ ਸੀਟਾਂ ਸ਼ਾਮਲ ਹੋਣਗੀਆਂ?

ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਵੇਂ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਜਾਂ ਦੋ ਵਿਧਾਨ ਸਭਾ ਸੀਟਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨਇਸਦੇ ਨਾਲ-ਨਾਲ ਇਹ ਵੀ ਚਰਚਾ ਹੈ ਕਿ ਆਨੰਦਪੁਰ ਸਾਹਿਬ ਅਤੇ ਨੰਗਲ ਖੇਤਰ ਨੂੰ ਮੁੱਖ ਕੇਂਦਰ ਬਣਾ ਕੇ ਨਵੇਂ ਜ਼ਿਲ੍ਹੇ ਦਾ ਗਠਨ ਕੀਤਾ ਜਾਵੇਗਾ।

ਰਾਜਨੀਤਿਕ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਫੈਸਲਾ

ਇਸ ਤਰ੍ਹਾਂ ਦੇ ਫੈਸਲੇ ਨਾਲ ਸਰਕਾਰ ਨੂੰ ਧਾਰਮਿਕ ਅਤੇ ਖੇਤਰਗਤ ਸਥਿਰਤਾ ਬਣਾਉਣ ਵਿੱਚ ਮਦਦ ਮਿਲੇਗੀ। ਨਾਲ ਹੀ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸਦਾ ਲਾਭ ਲੈਣ ਦੀ ਸੰਭਾਵਨਾ ਵੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।