ਚੰਡੀਗੜ੍ਹ: ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਬਦਲਣ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਹੁਣ ਰਾਜਸਥਾਨ ਦੇ ਮਾਲ ਮੰਤਰੀ ਤੇ ਪੰਜਾਬ ਦੇ ਸਹਿ-ਇੰਚਾਰਜ ਹਰੀਸ਼ ਚੌਧਰੀ ਹੋਣਗੇ। ਉਨ੍ਹਾਂ ਦੇ ਨਾਂ ਦਾ ਐਲਾਨ ਇਸ ਹਫ਼ਤੇ ਦਿੱਲੀ ਤੋਂ ਕੀਤਾ ਜਾਵੇਗਾ। ਚੌਧਰੀ ਦੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਚੰਗੇ ਸਬੰਧ ਦੱਸੇ ਜਾਂਦੇ ਹਨ।


ਹਾਈਕਮਾਨ ਨੇ ਹਰੀਸ਼ ਚੌਧਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਨੂੰ ਹਟਾਉਣ ਦੌਰਾਨ ਸਿਆਸੀ ਹੰਗਾਮੇ ਦੇ ਵਿਚਕਾਰ ਪਾਰਟੀ ਦੀ ਸਥਿਤੀ ਦੀ ਨਿਗਰਾਨੀ ਲਈ ਚੰਡੀਗੜ੍ਹ ਵਿੱਚ ਨਿਗਰਾਨ ਵਜੋਂ ਭੇਜਿਆ ਸੀ। ਚੌਧਰੀ ਨੇ ਵੀ ਹਾਈ ਕਮਾਂਡ ਦੇ ਇਸ ਕੰਮ ਨੂੰ ਬਾਖੂਬੀ ਢੰਗ ਨਾਲ ਪੂਰਾ ਕੀਤਾ।


ਇਸ ਦੇ ਨਾਲ ਹੀ ਉੱਤਰਾਖੰਡ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਮਗਰੋਂ ਉਨ੍ਹਾਂ ਨੇ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਪੰਜਾਬ ਇੰਚਾਰਜ ਲਈ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਸੀ। ਹਰੀਸ਼ ਚੌਧਰੀ ਦੇ ਇੱਕ ਮਹੀਨੇ ਦੇ ਕਾਰਜਾਂ ਦੇ ਮੱਦੇਨਜ਼ਰ ਹਾਈਕਮਾਨ ਨੇ ਉਨ੍ਹਾਂ ਨੂੰ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਹੈ।


ਹੁਣ ਜੇਕਰ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਨਾਂ ਦਾ ਐਲਾਨ ਇਸ ਹਫਤੇ ਦਿੱਲੀ ਵੱਲੋਂ ਕੀਤਾ ਜਾਵੇਗਾ। ਉਧਰ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਤੇ ਏਪੀਐਸ ਦਿਓਲ ਨੂੰ ਏਜੀ ਨਿਯੁਕਤ ਕੀਤੇ ਜਾਣ ਤੋਂ ਨਾਰਾਜ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਸਿੱਧੂ ਦੇ ਅਸਤੀਫੇ ਨੂੰ ਵੀ ਚੌਧਰੀ ਨੇ ਚੰਗੇ ਤਰੀਕੇ ਨਾਲ ਨਜਿੱਠਿਆ। ਹਾਈ ਕਮਾਂਡ ਚੋਣਾਂ ਵਿੱਚ ਰਾਜਸਥਾਨ ਦੇ ਸਰਹੱਦੀ ਖੇਤਰ ਦੀਆਂ ਵਿਧਾਨ ਸਭਾ ਸੀਟਾਂ 'ਤੇ ਚੌਧਰੀ ਦੀ ਨਿਯੁਕਤੀ ਦੇ ਫਾਇਦਿਆਂ ਨੂੰ ਦੇਖ ਰਹੀ ਹੈ।


ਇਸ ਦੇ ਨਾਲ ਹੀ ਚੌਧਰੀ ਹਾਈਕਮਾਨ ਨੂੰ ਕੈਪਟਨ ਸਬੰਧੀ ਸਾਰੀਆਂ ਰਾਜਨੀਤਕ ਸੰਭਾਵਨਾਵਾਂ ਬਾਰੇ ਜਾਣਕਾਰੀ ਵੀ ਪਹੁੰਚਾ ਰਹੇ ਹਨ।


ਇਹ ਵੀ ਪੜ੍ਹੋ: ਗੁਰਦਾਸਪੁਰ ਦਾ ਪ੍ਰਿੰਸ 12 ਸਾਲ ਦੀ ਉਮਰੇ ਹੀ ਬਣ ਗਿਆ 'ਸਟਾਰ', ਮਿਲਿਆ ਫ਼ਿਲਮਾਂ, ਗਾਉਣ ਤੇ ਵਿਦੇਸ਼ ਫੇਰੀ ਦਾ ਮੌਕਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904