ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਮਿਲੀ ਹੈਰੋਇਨ ਦੇ ਮਾਮਲੇ ਵਿੱਚ ਐਸਟੀਐਫ ਨੇ ਅੱਜ ਐਸਐਸ ਬੋਰਡ ਦੇ ਮੈਂਬਰ ਰਹੇ ਸਾਬਕਾ ਅਕਾਲੀ ਨੇਤਾ ਅਨਵਰ ਮਸੀਹ ਨੂੰ ਗ੍ਰਿਫਤਾਰ ਕਰ ਲ਼ਿਆ ਹੈ।
ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਕਿ ਮਸੀਹ, ਜਿਸ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 25 (ਉਸ ਜਗ੍ਹਾ ਦਾ ਮਾਲਕ ਜਿੱਥੇ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਅੱਜ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਅਨਵਰ ਮਸੀਹ ਉਸੇ ਹੀ ਕੋਠੀ ਦੇ ਮਾਲਕ ਸਨ। ਜਿਸ ਕੋਠੀ ਦੇ ਵਿੱਚੋਂ ਐਸਟੀਐਫ ਨੂੰ ਡਰੱਗ ਫੈਕਟਰੀ ਮਿਲੀ ਸੀ। ਅਨਵਰ ਮਸੀਹ ਦੀ ਗ੍ਰਿਫਤਾਰੀ ਦੀ ਪੁਸ਼ਟੀ ਐਸਟੀਐਫ ਅੰਮ੍ਰਿਤਸਰ ਦੇ ਏਆਈਜੀ ਰਛਪਾਲ ਸਿੰਘ ਨੇ ਕਰਦਿਆਂ ਦੱਸਿਆ ਕਿ ਅਨਵਰ ਮਸੀਹ ਨੂੰ ਅੱਜ ਦੇਰ ਸ਼ਾਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਅਨਵਰ ਮਸੀਹ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਐਸਟੀਐਫ ਨੇ ਅਨਵਰ ਮਸੀਹ ਨੂੰ ਅਚਾਨਕ ਪੁੱਛ ਗਿੱਛ ਲਈ ਬੁਲਾਇਆ ਸੀ। ਜਿਸ ਤੋਂ ਬਾਅਦ ਐੱਸਟੀਐੱਫ ਨੇ ਉਸਨੂੰ ਗ੍ਰਿਫਤਾਰ ਕਰ ਲਿਆ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਜਦੋਂ ਅਨਵਰ ਮਸੀਹ ਐਸਟੀਐਫ ਦੇ ਦਫ਼ਤਰ ਪਹੁੰਚੇ ਸਨ ਤਾਂ ਉਸ ਵੇਲੇ ਉਹ ਆਪਣੇ ਨਾਲ ਸਮਰਥਕ ਅਤੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਆਏ ਸਨ। ਜਿਸ ਕਾਰਨ ਐੱਸਟੀਐੱਫ ਨੇ ਉਨ੍ਹਾਂ ਨੂੰ ਪੁੱਛ ਗਿੱਛ ਕਰਕੇ ਵਾਪਸ ਭੇਜ ਦਿੱਤਾ ਸੀ। ਪਰ ਅੱਜ ਐੱਸਟੀਐੱਫ ਨੇ ਮਾਮੂਲੀ ਜਾਂਚ ਕਰਨ ਦੇ ਬਹਾਨੇ ਨਾਲ ਅਨਵਰ ਮਸੀਹ ਨੂੰ ਬੁਲਾਇਆ ਅਤੇ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਦੇਰ ਸ਼ਾਮ ਪੇਸ਼ ਕੀਤਾ ਗਿਆ।
ਪਿਛਲੀ ਅਕਾਲੀ-ਭਾਜਪਾ ਸ਼ਾਸਨਕਾਲ ਦੌਰਾਨ ਮਸੀਹ ਨੂੰ ਐਸਐਸਬੀ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਹ ਅਕਾਲੀ ਦਲ ਦਾ ਇੱਕ ਸਰਗਰਮ ਮੈਂਬਰ ਵੀ ਰਿਹਾ ਸੀ ਅਤੇ ਕਿਹਾ ਜਾਂਦਾ ਹੈ ਕਿ ਉਸਦੀ ਨਜ਼ਦੀਕੀ ਪਾਰਟੀ ਦੇ ਕਈ ਵੱਡੇ ਲੀਡਰਾਂ ਨਾਲ ਸੀ।
ਅਨਵਰ ਮਸੀਹ ਦੀ ਸੁਲਤਾਨਵਿੰਡ ਦੇ ਵਿੱਚ ਇੱਕ ਕੋਠੀ ਸੀ। ਜਿੱਥੇ ਉਨ੍ਹਾਂ ਨੇ ਇਹ ਕੋਠੀ ਸੁਖਵਿੰਦਰ ਸਿੰਘ ਨਾਮ ਦੇ ਇੱਕ ਜਿੰਮ ਕੋਚ ਨੂੰ ਦਿੱਤੀ ਸੀ। ਜਿੱਥੇ ਪਿਛਲੇ ਕਈ ਦਿਨਾਂ ਤੋਂ ਡਰੱਗ ਫੈਕਟਰੀ ਚੱਲ ਰਹੀ ਸੀ। ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਜਗ੍ਹਾ ਤੇ ਛਾਪੇਮਾਰੀ ਕੀਤੀ ਤੇ ਇੱਥੋਂ ਇੱਕ 194 ਕਿੱਲੋ ਹੈਰੋਇਨ ਅਤੇ ਹੋਰ ਕੈਮੀਕਲ ਪਦਾਰਥ ਬਰਾਮਦ ਕੀਤੇ।
ਡਰੱਗ ਫੈਕਟਰੀ ਮਾਮਲੇ 'ਚ ਅਨਵਰ ਮਸਿਹ ਗ੍ਰਿਫਤਾਰ, ਅਦਾਲਤ ਨੇ ਦੋ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜਿਆ
ਏਬੀਪੀ ਸਾਂਝਾ
Updated at:
19 Feb 2020 08:42 PM (IST)
ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਮਿਲੀ ਹੈਰੋਇਨ ਦੇ ਮਾਮਲੇ ਵਿੱਚ ਐਸਟੀਐਫ ਨੇ ਅੱਜ ਐਸਐਸ ਬੋਰਡ ਦੇ ਮੈਂਬਰ ਰਹੇ ਸਾਬਕਾ ਅਕਾਲੀ ਨੇਤਾ ਅਨਵਰ ਮਸੀਹ ਨੂੰ ਗ੍ਰਿਫਤਾਰ ਕਰ ਲ਼ਿਆ ਹੈ।
- - - - - - - - - Advertisement - - - - - - - - -