ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭ ਵਿੱਚ ਦੱਸਿਆ ਕਲਰਕ ਭਰਤੀ 'ਚ 1883 ਉਮੀਦਵਾਰਾਂ ਦੀ ਸੂਚੀ ਅਪ੍ਰੈਲ 2019 'ਚ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਜਾਣਕਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਵੱਲੋਂ ਪੁੱਛੇ ਗਏ ਅਨਸਟਾਰਡ ਸਵਾਲ ਦਾ ਜਵਾਬ ਵਿੱਚ ਦਿੱਤੀ।


ਕੈਪਟਨ ਨੇ ਦੱਸਿਆ ਕਿ ਅਧੀਨ ਚੋਣ ਸੇਵਾਵਾਂ (ਐਸਐਸਐਸ) ਬੋਰਡ ਪੰਜਾਬ ਵੱਲੋਂ 2016 'ਚ 1883 ਕਲਰਕਾਂ ਦੀਆਂ ਕੱਢੀਆਂ ਗਈਆਂ ਅਸਾਮੀਆਂ ਲਈ 4279 ਉਮੀਦਵਾਰ ਲਿਖਤੀ ਤੇ ਟਾਈਪਿੰਗ ਟੈਸਟ 'ਚ ਪਾਸ ਹੋਏ ਸਨ। ਉਨ੍ਹਾਂ ਕਿਹਾ ਕਿ ਯੋਗ 1883 ਉਮੀਦਵਾਰਾਂ ਦੀ ਸੂਚੀ ਅਪ੍ਰੈਲ 2019 'ਚ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ।

ਕੈਪਟਨ ਨੇ ਕਿਹਾ ਕਿ ਉਸ ਉਪਰੰਤ ਸਬੰਧਤ ਵਿਭਾਗਾਂ ਵੱਲੋਂ ਕਾਰਜ ਵਿਧੀ ਤੇ ਨਿਯਮਾਂ ਮੁਤਾਬਕ ਲੋੜੀਂਦੀ ਕਾਰਵਾਈ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਅਮਨ ਅਰੋੜਾ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਕਲਰਕਾਂ ਦੀਆਂ ਇਸ਼ਤਿਹਾਰ ਵਿੱਚ ਦਿੱਤੀਆਂ ਅਸਾਮੀਆਂ ਨੂੰ ਵਧਾਉਣ ਦਾ ਕੋਈ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਨਹੀਂ।