ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਝਗੜੇ ਵਿਚਾਲੇ ਹੁਣ ਪਾਕਿਸਤਾਨੀ ਪੱਤਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਐਂਟਰੀ ਹੋ ਗਈ ਹੈ।ਕੈਪਟਨ ਨੇ ਪਹਿਲੀ ਵਾਰ ਇਹ ਗੱਲ ਮਨੀ ਹੈ ਕਿ ਉਨ੍ਹਾਂ ਦੀ ਇਹ ਮਹਿਲਾ ਦੋਸਤ ਕੇਂਦਰ ਦੀ ਇਜਾਜ਼ਤ ਨਾਲ ਹੀ 16 ਸਾਲ ਪੰਜਾਬ ਆਉਂਦੀ ਰਹੀ ਹੈ।ਅਸਲ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜਲੰਧਰ ‘ਚ ਅਰੂਸਾ ਆਲਮ ਤੇ ਸੁਵਾਲ ਕੀਤਾ ਗਿਆ ਸੀ ਕਿ ਕੀ ਪਾਕਿਸਤਾਨੀ ਨਾਗਰਿਕ ਦਾ ਪੰਜਾਬ ਆਉਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਏਗੀ?


ਇਸ ਮਗਰੋਂ ਰੰਧਾਵਾ ਨੇ ਕਿਹਾ ਕਿ, ਦੇਖ ਲਵਾਂਗੇ, ਇਸ ਤੇ ਕੈਪਟਨ ਨੇ ਰੰਧਾਵਾ ਨੂੰ ਟਵਿੱਟਰ ਰਾਹੀਂ ਕਿਹਾ ਕਿ ਜਿਨ੍ਹਾਂ ਮਾਮਲਿਆਂ ‘ਚ ਤੁਸੀਂ ਦੁਹਾਈ ਦਿੰਦੇ ਹੋ, ਹੁਣ ਉਨ੍ਹਾਂ ਨੂੰ ਪੂਰਾ ਕਿਉਂ ਨਹੀਂ ਕਰਦੇ, ਅਰੂਸਾ ਯੂਪੀਏ ਅਤੇ ਐੱਨਡੀਏ ਦੇ ਕਾਰਜਕਾਲ ਦੌਰਾਨ ਭਾਰਤ ਆਈ ਸੀ, ਤਾਂ ਕੀ ਮਤਲਬ ਦੋਵੇਂ ਸਰਕਾਰਾਂ ਆਈਐਸਆਈ ਨਾਲ ਮਿਲੀਆਂ ਹੋਈਆਂ ਹਨ?


ਰੰਧਾਵਾ ਦੇ ਬਿਆਨ ਦੀ ਦੇਰ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਲਟਵਾਰ ਕਰਨ ਦੇਰ ਨਾ ਲਾਈਰੰਧਾਵਾ ਨੂੰ ਫਟਕਾਰ ਲਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਸਲਾਹਕਾਰ ਦੇ ਹਵਾਲੇ ਨਾਲ ਲਿਖਿਆ, “ਸੁਖਜਿੰਦਰ ਸਿੰਘ ਰੰਧਾਵਾ ਤਾਂ ਹੁਣ ਤੁਸੀਂ ਨਿੱਜੀ ਹਮਲਿਆਂ ਤੇ ਗਏ ਹੋ, ਇੱਕ ਮਹੀਨੇ ਬਾਅਦ ਹੁਣ ਤੁਹਾਡੇ ਕੋਲ ਲੋਕਾਂ ਨੂੰ ਦਿਖਾਉਣ ਲਈ ਇਹ ਹੈ, ਕੀ ਹੋਇਆ ਤੁਹਾਡੇ ਬਰਗਾੜੀ ਅਤੇ ਨਸ਼ੇ ਦੇ ਕੇਸਾਂ ਵਾਲੇ ਵਾਅਦਿਆਂ ਦਾ ? ਪੰਜਾਬ ਤੁਹਾਡੇ ਐਕਸ਼ਨ ਦੇ ਲਈ ਇੰਤਜ਼ਾਰ ਕਰ ਰਿਹਾ ਹੈ।ਤੁਸੀਂ ਮੇਰੀ ਕੈਬਨਿਟ ਮੰਤਰੀ ਸੀ, ਉਦੋਂ ਅਰੂਸਾ ਆਲਮ ਬਾਰੇ ਸ਼ਿਕਾਇਤ ਕਰਦੇ ਹੋਏ, ਮੈਂ ਤੁਹਾਨੂੰ ਕਦੇ ਨਹੀਂ ਸੁਣਿਆ ਅਤੇ ਉਹ ਤਾਂ 16 ਸਾਲਾਂ ਤੋਂ ਭਾਰਤ ਸਰਕਾਰ ਦੀ ਇਜਾਜ਼ਤ ਨਾਲ ਆਉੰਦੀ ਰਹੀ ਹੈ, ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ NDA ਅਤੇ UPA ਦੋਵੇਂ ਸਰਕਾਰਾਂ ISI ਨਾਲ ਮਿਲੀਆਂ ਹੋਈਆਂ ਹਨ ਮੈਂ ਇਸ ਗੱਲ ਤੋਂ ਫਿਕਰਮੰਦ ਹਾਂ ਕਿ ਤਿਓਹਾਰਾਂ ਦੇ ਸੀਜ਼ਨ ਜਦੋਂ ਖ਼ਤਰਾ ਵੱਧ ਹੈ ਤਾਂ ਸੁਖਜਿੰਦਰ ਰੰਧਾਵਾ ਤੁਸੀਂ ਲਾਅ ਐਂਡ ਔਰਡਰ ਸਾਂਭਲਣ ਦੀ ਥਾਂ ਪੰਜਾਬ ਦੀ ਸੁਰੱਖਿਆ ਦੀ ਕੀਮਤਤੇ ਡੀਜੀਪੀ ਪੰਜਾਬ ਨੂੰ ਬੇਸਲੈਸ ਜਾਂਚ ਲਾ ਰਹੇ ਹੋ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਰਹਿਣ ਕਰਕੇ ਅਰੂਸਾ ਆਲਮਤੇ ਪਹਿਲਾਂ ਵੀ ਸਵਾਲ ਉੱਠੇ ਪਰ ਉਨ੍ਹਾਂ ਦੀ ਮੌਜੂਦਗੀ ਕਰਕੇ ਉਹ ਨੌਕਰਸ਼ਾਹਾਂ ਦੇ ਦਰਮਿਆਨ ਲੋਕਪ੍ਰਿਆ ਸੀਕਈ ਲੀਡਰਾਂ ਅਤੇ ਉੱਚ ਅਫਸਰਾਂ ਨਾਲ ਅਰੂਸਾ ਆਲਮ ਦੀਆਂ ਤਸਵੀਰਾਂ ਨਸ਼ਰ ਹੁੰਦੀਆਂ ਰਹੀਆਂ ਹਨ। ਜਿਸ ਤੇ ਅਕਾਲੀ ਦਲ ਤਾਂ ਪਹਿਲਾਂ ਤੋਂ ਹੀ ਇਤਰਾਜ਼ ਜਤਾਉੰਦਾ ਰਿਹਾਪਰ ਹੁਣ ਕਾਂਗਰਸੀਆਂ ਨੇ ਵੀ ਮੋਰਚਾ ਖੋਲਿਆ। ਪਰ ਪਹਿਲਾਂ ਜੋ ਕੈਪਟਨ ਨਾਲ ਘਿਓ ਖਿਚੜੀ ਸਨ ਹੁਣ ਸਵਾਲ ਪੁੱਛ ਰਹੇ ਹਨ, ਅਜਿਹੇ ਕਾਂਗਰਸੀਆਂ ਤੇ ਅਕਾਲੀ ਦਲ ਤਨਜ਼ ਕਸ ਰਿਹਾ ਹੈ