Arvind Kejriwal: ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ ਤੋਂ ਲਗਭਗ ਇੱਕ ਮਹੀਨੇ ਬਾਅਦ ਅਰਵਿੰਦ ਕੇਜਰੀਵਾਲ 'ਮਨ ਦੀ ਸ਼ਾਂਤੀ' ਦੀ ਭਾਲ ਵਿੱਚ ਵਿਪਾਸਨਾ ਕਰਨ ਲਈ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ ਹਨ। ਮੰਗਲਵਾਰ ਸ਼ਾਮ ਨੂੰ ਉਹ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਉਹ ਹੁਸ਼ਿਆਰਪੁਰ ਤੋਂ  ਲਗਭਗ 11 ਕਿਲੋਮੀਟਰ ਦੂਰ ਆਨੰਦਗੜ੍ਹ ਪਿੰਡ ਵਿੱਚ ਸਥਿਤ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਲਈ ਠਹਿਰਣਗੇ। ਇਸ ਦੌਰਾਨ, ਅਰਵਿੰਦ ਕੇਜਰੀਵਾਲ ਦੇ ਕਾਫਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।







ਕਦੇ ਵੀਆਈਪੀ ਕਲਚਰ ਦਾ ਵਿਰੋਧ ਕਰਨ ਵਾਲੇ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਪਹੁੰਚੇ ਤਾਂ ਉਨ੍ਹਾਂ ਦੇ ਅੱਗੇ-ਪਿੱਛੇ ਗੱਡੀਆਂ ਦਾ ਲੰਬਾ ਕਾਫਿਲ ਨਜ਼ਰ ਆਇਆ। ਅੱਗੇ ਅਤੇ ਪਿੱਛੇ ਲਾਲ ਅਤੇ ਨੀਲੀਆਂ ਬੱਤੀਆਂ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਸਨ। ਸਾਬਕਾ ਮੁੱਖ ਮੰਤਰੀ ਦੇ ਇਸ ਕਾਫਲੇ ਦੀ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। 'ਆਪ' ਦੀ ਬਾਗ਼ੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਕੇਜਰੀਵਾਲ 'ਤੇ ਤੰਜ ਕੱਸਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਕਾਫਲਾ ਟਰੰਪ ਨਾਲੋਂ ਵੀ ਵੱਡਾ ਹੈ।



ਸਵਾਤੀ ਮਾਲੀਵਾਲ ਨੇ ਐਕਸ 'ਤੇ ਲਿਖਿਆ, ' ਜਿਹੜੀ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ, ਉਸ ਤੋਂ ਇੰਨਾ ਡਰ ਲੱਗਦਾ ਕੇਜਰੀਵਾਲ ਜੀ ਨੂੰ? ਸਾਰੀ ਦੁਨੀਆ ਨੂੰ ਵੀਆਈਪੀ ਕਲਚਰ ‘ਤੇ ਟੋਕਣ ਵਾਲੇ ਕੇਜਰੀਵਾਲ ਜੀ ਅੱਜ ਖੁਦ ਡੋਨਾਲਡ ਟਰੰਪ ਨਾਲੋਂ ਵੀ ਵੱਡੀ ਸੁਰੱਖਿਆ ਲੈਕੇ ਘੁੰਮ ਰਹੇ ਹਨ। ਗਜਬ ਹੀ ਹੈ... ਕਿਵੇਂ ਪੰਜਾਬ ਵਰਗੇ ਮਹਾਨ ਸੂਬੇ ਨੂੰ ਆਪਣੇ ਐਸ਼ੋ-ਆਰਾਮ ਦੇ ਸਾਧਨ ਨਿਕਾਲਨੇ ਦਾ ਜਰੀਆ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ Z ਕੈਟੇਗਰੀ ਦੀ ਸੁਰੱਖਿਆ ਪ੍ਰਾਪਤ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।