ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕੇਦਾਰਨਾਥ ਤੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ। ਮੰਤਰੀ ਮੰਡਲ ਨੇ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਵਿੱਚ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਅਤੇ ਗੋਵਿੰਦਘਾਟ ਤੋਂ ਹੇਮਕੁੰਡ ਸਾਹਿਬ ਜੀ (12.4 ਕਿਲੋਮੀਟਰ) ਤੱਕ ਰੋਪਵੇਅ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।


ਜ਼ਿਕਰ ਕਰ ਦਈਏ ਕਿ ਕੇਂਦਰੀ ਕੈਬਨਿਟ ਮੀਟਿੰਗ ਵਿੱਚ ਉੱਤਰਾਖੰਡ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਉੱਤਰਾਖੰਡ ਦੇ ਕੇਦਾਰਨਾਥ ਧਾਮ ਲਈ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਨਪ੍ਰਯਾਗ ਤੋਂ ਕੇਦਾਰਨਾਥ ਤੱਕ 12.9 ਕਿਲੋਮੀਟਰ ਦਾ ਰੋਪਵੇਅ ਹੋਵੇਗਾ, ਜਿਸ 'ਤੇ 4081 ਕਰੋੜ ਰੁਪਏ ਖਰਚ ਕੀਤੇ ਜਾਣਗੇ। ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਇਸਦਾ ਨਿਰਮਾਣ ਕਰੇਗਾ। ਇਸ ਦੇ ਨਿਰਮਾਣ ਤੋਂ ਬਾਅਦ, 8 ਤੋਂ 9 ਘੰਟਿਆਂ ਦਾ ਸਫ਼ਰ ਸਿਰਫ਼ 36 ਮਿੰਟਾਂ ਵਿੱਚ ਪੂਰਾ ਹੋ ਜਾਵੇਗਾ।



ਕੇਂਦਰ ਸਰਕਾਰ ਦੇ ਇਸ ਕਦਮ ਨਾਲ ਚਾਰਧਾਮ ਯਾਤਰਾ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਸਥਾਨਕ ਕਾਰੋਬਾਰਾਂ ਨੂੰ ਲਾਭ ਹੋਵੇਗਾ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਇਹ ਪੂਰੇ ਛੇ ਮਹੀਨਿਆਂ ਲਈ ਸ਼ਰਧਾਲੂਆਂ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਏਗਾ, ਜਿਸ ਨਾਲ ਸ਼ੁਰੂਆਤੀ ਦੋ ਮਹੀਨਿਆਂ ਵਿੱਚ ਸਰੋਤਾਂ 'ਤੇ ਬਹੁਤ ਜ਼ਿਆਦਾ ਦਬਾਅ ਘਟੇਗਾ। ਇੰਨਾ ਹੀ ਨਹੀਂ, ਯਾਤਰਾ ਦੇ ਸੀਜ਼ਨ ਦੌਰਾਨ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਕੇਦਾਰਨਾਥ ਰੋਪਵੇਅ ਪ੍ਰੋਜੈਕਟ ਉੱਤਰਾਖੰਡ ਰੋਪਵੇਅ ਐਕਟ, 2014 ਦੇ ਅਧੀਨ ਕੰਮ ਕਰੇਗਾ, ਜੋ ਲਾਇਸੈਂਸਿੰਗ, ਸੰਚਾਲਨ ਦੀ ਨਿਗਰਾਨੀ, ਸੁਰੱਖਿਆ ਅਤੇ ਕਿਰਾਇਆ ਨਿਰਧਾਰਨ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ।


ਦੂਜਾ ਪ੍ਰੋਜੈਕਟ ਹੇਮਕੁੰਡ ਸਾਹਿਬ ਵਿੱਚ ਇੱਕ ਰੋਪਵੇਅ ਪ੍ਰੋਜੈਕਟ ਬਣਾਉਣ ਦਾ ਹੈ, ਜਿਸ ਲਈ 2730 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਰਾਹੀਂ ਕੋਈ ਵੀ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਦੀ ਯਾਤਰਾ ਕਰ ਸਕਦਾ ਹੈ। ਇਸ ਵੇਲੇ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਗੋਬਿੰਦਘਾਟ ਤੋਂ 21 ਕਿਲੋਮੀਟਰ ਦੀ ਇੱਕ ਚੁਣੌਤੀਪੂਰਨ ਚੜ੍ਹਾਈ ਹੈ। ਇਹ ਰੋਪਵੇਅ ਪ੍ਰੋਜੈਕਟ ਗੋਬਿੰਦਘਾਟ ਤੇ ਹੇਮਕੁੰਟ ਸਾਹਿਬ ਜੀ ਵਿਚਕਾਰ ਹਰ ਮੌਸਮ ਵਿੱਚ ਸੰਪਰਕ ਯਕੀਨੀ ਬਣਾਏਗਾ। ਇਸਨੂੰ ਪ੍ਰਤੀ ਘੰਟਾ ਪ੍ਰਤੀ ਦਿਸ਼ਾ (PPHPD) 1,100 ਯਾਤਰੀਆਂ ਦੀ ਸਮਰੱਥਾ ਅਤੇ ਪ੍ਰਤੀ ਦਿਨ 11,000 ਯਾਤਰੀਆਂ ਨੂੰ ਲਿਜਾਣ ਲਈ ਤਿਆਰ ਕੀਤਾ ਜਾਵੇਗਾ। ਹੇਮਕੁੰਟ ਸਾਹਿਬ ਜੀ ਉੱਤਰਾਖੰਡ ਰਾਜ ਦੇ ਚਮੋਲੀ ਜ਼ਿਲ੍ਹੇ ਵਿੱਚ 15,000 ਫੁੱਟ ਦੀ ਉਚਾਈ 'ਤੇ ਸਥਿਤ ਇੱਕ ਤੀਰਥ ਸਥਾਨ ਹੈ। ਇਸ ਪਵਿੱਤਰ ਸਥਾਨ 'ਤੇ ਸਥਾਪਿਤ ਗੁਰਦੁਆਰਾ ਮਈ ਤੋਂ ਸਤੰਬਰ ਦੇ ਵਿਚਕਾਰ ਸਾਲ ਵਿੱਚ ਲਗਭਗ 5 ਮਹੀਨੇ ਖੁੱਲ੍ਹਾ ਰਹਿੰਦਾ ਹੈ ਅਤੇ ਹਰ ਸਾਲ ਲਗਭਗ 1.5 ਤੋਂ 2 ਲੱਖ ਸ਼ਰਧਾਲੂ ਇੱਥੇ ਆਉਂਦੇ ਹਨ।



ਕੇਂਦਰੀ ਮੰਤਰੀ ਮੰਡਲ ਵਿੱਚ ਕਿਸਾਨਾਂ ਸੰਬੰਧੀ ਤੀਜਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਪਸ਼ੂਆਂ ਦੀ ਸਿਹਤ ਅਤੇ ਬਿਮਾਰੀਆਂ ਦੀ ਰੋਕਥਾਮ ਲਈ 3880 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਹੈ। ।