ਫਿਰੋਜ਼ਪੁਰ: ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਹਨ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਹੁਣ ਤੱਕ ਇਸ ਸੰਘਰਸ਼ ਵਿੱਚ ਟਰੈਕਟਰ, ਟਰੱਕ ਤੇ ਕਾਰ, ਮੋਟਰਸਾਈਕਲ ਤੇ ਸਾਈਕਲ ਚੱਲਦੇ ਦਿਖਾਈ ਦਿੱਤੇ ਪਰ ਇਨ੍ਹਾਂ ਸਭ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਐਥਲੀਟ ਗੁਰਅੰਮ੍ਰਿਤ ਸਿੰਘ ਵੀ ਹਿੱਸਾ ਲੈਣ ਜਾ ਰਿਹਾ ਹੈ। ਖਾਸ ਗੱਲ ਹੈ ਕਿ ਐਥਲੀਟ ਗੁਰਅੰਮ੍ਰਿਤ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਦੌੜ ਸ਼ੁਰੂ ਕਰਕੇ ਦਿੱਲੀ ਲਈ ਰਵਾਨਗੀ ਕੀਤੀ।
ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਉਹ ਰੋਜ਼ਾਨਾ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਤੇ ਚਾਰ ਦਿਨਾਂ ਬਾਅਦ ਦਿੱਲੀ ਕਿਸਾਨੀ ਸੰਘਰਸ਼ ਵਿੱਚ ਪਹੁੰਚੇਗਾ। ਗੁਰਅੰਮ੍ਰਿਤ ਸਿੰਘ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਹਿਮਾ ਦਾ ਵਸਨੀਕ ਹੈ। ਉਸ ਨੇ ਬੀ.ਟੈਕ ਮਕੈਨੀਕਲ ਕੀਤੀ ਹੈ ਤੇ ਤਕਰੀਬਨ ਚਾਰ ਸਾਲ ਪਹਿਲਾਂ ਐਥਲੀਟ ਬਣਿਆ ਹੈ। ਗੁਰਅੰਮ੍ਰਿਤ ਪੰਜਾਬ, ਦਿੱਲੀ, ਜੰਮੂ ਆਦਿ ਤੇ ਕਈ ਸੂਬਿਆਂ ਵਿੱਚ ਸਿਵਲ ਮੇਰਥਨ ਵਿੱਚ ਹਿੱਸਾ ਲੈ ਚੁੱਕਾ ਹੈ। ਗੁਰਅੰਮ੍ਰਿਤ ਆਪਣੀ ਖੁਰਾਕ ਲੈ ਕੇ ਕਸਰਤ ਕਰਦਾ ਹੈ, ਉਹ ਫੌਜ ਵਿੱਚ ਜਾਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ: Kapil Sharma: ਮੁੰਬਈ ਪੁਲਿਸ ਵੱਲੋਂ ਕਪਿਲ ਕਾਮੇਡੀਅਨ ਸ਼ਰਮਾ ਤਲਬ, ਇਸ ਕੇਸ 'ਚ ਹੋਏਗੀ ਪੁੱਛਗਿੱਛ
ਗੁਰਅੰਮ੍ਰਿਤ ਸਿੰਘ ਨਾਲ ਜਦੋਂ ਏਬੀਪੀ ਸਾਂਝਾ ਨੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਸੰਘਰਸ਼ ਵਿੱਚ ਜਾਣ ਦੀ ਇੱਛਾ ਸੀ, ਜਿਸ ਕਾਰਨ ਉਹ ਫਿਰੋਜ਼ਪੁਰ ਤੋਂ ਹਰ ਦਿਨ ਤਕਰੀਬਨ 100 ਕਿਲੋਮੀਟਰ ਦੌੜ ਕਰਕੇ ਚਾਰ ਦਿਨਾਂ ਬਾਅਦ ਦਿੱਲੀ ਦੇ ਕਿਸਾਨ ਸੰਘਰਸ਼ 'ਤੇ ਪਹੁੰਚੇਗਾ। ਗੁਰਅੰਮ੍ਰਿਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਇੱਕ ਕਮੇਟੀ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਸਰਕਾਰ ਕਾਨੂੰਨ ਬਣਾਉਣ ਵੇਲੇ ਉਨ੍ਹਾਂ ਨੂੰ ਪੁੱਛੇ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਤੇ ਇਸ ਕਾਨੂੰਨ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਮੈਂ ਦਿਮਾਗ ਵਿੱਚ ਜਨੂੰਨ ਪੈਦਾ ਕਰਨ ਤੇ ਕਿਸਾਨਾਂ ਨੂੰ ਵਧੇਰੇ ਉਤਸ਼ਾਹਤ ਕਰਨ ਲਈ ਇਕੱਲੇ ਦਿੱਲੀ ਜਾ ਰਿਹਾ ਹਾਂ।
ਉਧਰ ਗੁਰਅੰਮ੍ਰਿਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਮੈਨੂੰ ਆਪਣੇ ਬੇਟੇ ‘ਤੇ ਮਾਣ ਹੈ ਕਿ ਉਹ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾਉਣ ਜਾ ਰਹੇ ਹਨ। ਕਾਨੂੰਨ ਕਿਸਾਨਾਂ ‘ਤੇ ਥੋਪੇ ਜਾ ਰਹੇ ਹਨ। ਇਸ ਦੇ ਨਾਲ ਹੀ ਇਨਕਲਾਬੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਮੇਹਮਾ ਨੇ ਕਿਹਾ ਕਿ ਗੁਰਅੰਮ੍ਰਿਤ ਸਿੰਘ ਕਿਸਾਨਾਂ ਨੂੰ ਉਤਸ਼ਾਹਤ ਕਰਨ ਤੇ ਨੌਜਵਾਨਾਂ ਨੂੰ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ਦਿੱਲੀ ਪਹੁੰਚ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਐਥਲੀਟ ਗੁਰਅੰਮ੍ਰਿਤ ਸਿੰਘ ਨੇ ਦੌੜ ਲਾ ਕੇ ਦਿੱਲੀ ਵੱਲ ਕੀਤਾ ਕੂਚ
ਏਬੀਪੀ ਸਾਂਝਾ
Updated at:
07 Jan 2021 04:04 PM (IST)
ਕਿਸਾਨਾਂ ਦੇ ਝੰਡੇ ਲੈ ਕੇ ਬੈਗ ਚੁੱਕ ਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕਰਦੇ ਹੋਏ ਫਿਰੋਜ਼ਪੁਰ ਤੋਂ ਦਿੱਲੀ ਭੱਜ ਕੇ ਜਾਣ ਲਈ ਐਥਲੀਟ ਗੁਰਅੰਮ੍ਰਿਤ ਸਿੰਘ ਨੇ ਦੌੜ ਸ਼ੁਰੂ ਕਰ ਦਿੱਤੀ ਹੈ।
- - - - - - - - - Advertisement - - - - - - - - -