ਅੰਮ੍ਰਿਤਸਰ: ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ 'ਤੇ ਤਰਨਤਾਰਨ ਵਿੱਚ ਗੋਲ਼ੀਆਂ ਚਲਾਏ ਜਾਣ ਦੀ ਖ਼ਬਰ ਹੈ। ਹਮਲੇ ਵਿੱਚ ਅਕਸ਼ੈ ਤਾਂ ਬਚ ਗਿਆ ਪਰ ਉਸ ਦੇ ਦੋ ਗੰਨਮੈਨ ਗੰਭੀਰ ਜ਼ਖ਼ਮੀ ਹੋ ਗਏ। ਹਮਲੇ ਪਿੱਛੇ ਗੈਂਗਸਟਰ ਸੰਪਤ ਨਹਿਰਾ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ।


ਹਮਲਾਵਰਾਂ ਨੇ ਅਕਸ਼ੈ ਦੀ ਫਾਰਚੂਨਰ ਗੱਡੀ 'ਤੇ 7 ਗੋਲ਼ੀਆਂ ਚਲਾਈਆਂ। ਸ਼ੁਰੂਆਤੀ ਜਾਂਚ 'ਚ ਇਸ ਹਮਲੇ ਨੂੰ ਗੈਂਗਵਾਰ ਦੱਸਿਆ ਜਾ ਰਿਹਾ ਹੈ। ਹਾਲੇ ਤਕ ਇਸ ਘਟਨਾ 'ਤੇ ਐਨਐਸਯੂਆਈ ਦੀ ਪਿਤਰ ਪਾਰਟੀ ਕਾਂਗਰਸ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ।