ਚੰਡੀਗੜ੍ਹ: ਕੁੜੀਆਂ ਨੂੰ ਜ਼ਬਰਦਸਤੀ ਨਸ਼ਾ ਕਰਵਾਉਣ ਦੇ ਦੋਸ਼ਾਂ ਹੇਠ ਡੀਐੱਸਪੀ ਦਲਜੀਤ ਸਿੰਘ ਢਿੱਲੋਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਅੱਜ ਉਸ ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਆਈਪੀਐੱਸ ਅਧਿਕਾਰੀ ਅਨੀਤਾ ਪੁੰਜ ਵੱਲੋਂ ਤਿਆਰ ਕੀਤੀ ਪੜਤਾਲੀਆ ਰਿਪੋਰਟ ਵਿੱਚ ਡੀਐੱਸਪੀ ਨੂੰ ਦੋਸ਼ੀ ਪਾਇਆ ਗਿਆ। ਬਰਖਾਸਤ ਡੀਐਸਪੀ ਵਿਰੁੱਧ ਧਾਰਾ 376 (ਔਰਤਾਂ ਦਾ ਸ਼ਰੀਰਕ ਸੋਸ਼ਣ) ਤੇ ਐਨਡੀਪੀਐਸ ਐਕਟ ਹੇਠ ਪਰਚਾ ਦਰਜ ਕਰ ਦਿੱਤਾ ਹੈ।
ਡੀਐਸਪੀ 'ਤੇ ਇਲਜ਼ਾਮ ਹੈ ਕਿ ਉਹ ਕੁੜੀਆਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਨੂੰ ਜ਼ਬਰਦਸਤੀ ਨਸ਼ਾ ਕਰਵਾਉਂਦਾ ਸੀ ਤੇ ਨਾਲ ਹੀ ਸਰੀਰਿਕ ਸੋਸ਼ਣ ਵੀ ਕਰਦਾ ਸੀ। ਹਾਲਾਂਕਿ, ਬਰਖ਼ਾਸਤ ਡੀਐੱਸਪੀ ਦਲਜੀਤ ਸਿੰਘ ਢਿੱਲੋਂ ਦਾ ਇਹ ਕਹਿਣਾ ਹੈ ਕਿ ਉਸ ਵਿਰੁੱਧ ਕੇਸ ਸਿਆਸਤ ਤੋਂ ਪ੍ਰੇਰਿਤ ਹੈ।