ਜਲਾਲਾਬਾਦ: ਪਿੰਡ ਖੁੰਡ ਵਿੱਚ ਮਾਈਨਿੰਗ ਟੀਮ ਤੇ ਹਮਲਾ ਕੀਤਾ ਗਿਆ ਹੈ।ਰੇਡ ਕਰਨ ਗਈ ਮਾਈਨਿੰਗ ਟੀਮ ਦਾ ਇੱਕ JE ਇਕ ਬੇਲਦਾਰ ਫੱਟੜ ਹੋ ਗਏ ਹਨ।ਇਸ ਦੌਰਾਨ ਸਰਕਾਰੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ ਹੈ। ਪੁਲੀਸ ਵੱਲੋਂ ਮਾਈਨਿੰਗ ਐਕਟ ਅਤੇ ਧਾਰਾ 307 ਦੇ ਤਹਿਤ ਤਿੱਨ ਲੋਕਾਂ 'ਤੇ ਮਾਮਲਾ ਦਰਜ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 12 ਵਜੇ ਦੇ ਕਰੀਬ ਜਲਾਲਾਬਾਦ ਦੇ ਸਰਹੱਦੀ ਪਿੰਡ ਖੁੰਡ ਵਾਲਾ ਵਿਖੇ ਚੱਲ ਰਹੀ ਨਾਜਾਇਜ਼ ਮਾਈਨਿੰਗ ਤੇ ਰੇਡ ਕਰਨ ਗਈ ਮਾਈਨਿੰਗ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਐਸ ਡੀ ਓ ਮਾਈਨਿੰਗ ਵਿਭਾਗ ਕਰ ਰਹੇ ਸਨ। ਜਦ ਮਾਈਨਿੰਗ ਵਾਲੀ ਥਾਂ 'ਤੇ ਪੁੱਜੇ ਤਾਂ ਉੱਥੇ ਇਕ ਟਰੈਕਟਰ ਟਰਾਲੀ ਨਾਜਾਇਜ਼ ਮਾਈਨਿੰਗ ਕਰਦਾ ਹੋਇਆ ਦਿਖਾਈ ਦਿੱਤਾ। ਜਿਸ ਤੋਂ ਬਾਅਦ ਜਦ ਟੀਮ ਦੇ ਵੱਲੋਂ ਟਰੈਕਟਰ ਟਰਾਲੀ ਦੀ ਫੋਟੋ ਖਿੱਚ ਅੱਗੇ ਲਈ ਕਾਰਵਾਈ ਆਰੰਭੀ ਗਈ ਤਾਂ ਰੇਤ ਮਾਫੀਆ ਦੇ ਲੋਕਾਂ ਨੇ ਟੀਮ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿਚ ਸਰਕਾਰੀ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ
ਇਸ ਹਮਲੇ ਦੇ ਵਿਚ ਮਾਈਨਿੰਗ ਵਿਭਾਗ ਦੇ ਜੇਈ ਅਤੇ ਬੇਲਦਾਰ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ
ਜਾਣਕਾਰੀ ਦਿੰਦੇ ਹੋਏ ਮਾਈਨਿੰਗ ਵਿਭਾਗ ਦੇ ਐਸਡੀਓ ਨੇ ਦੱਸਿਆ ਕਿ ਰੇਤ ਮਾਫੀਆ ਦੇ ਵੱਲੋਂ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਦੇ ਲਈ ਖੇਤਾਂ ਵਲ ਭੱਜੇ ਤੇ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਵਾਪਸ ਪਰਤੇ ਹਨ।
ਉਧਰ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿਚ ਤਿੰਨ ਲੋਕਾਂ ਤੇ ਬਾਈਨੇਮ ਧਾਰਾ 307 ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਆਰੋਪੀ ਫਰਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਧੜਪਕੜ ਦੇ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ