ਪਿਛਲੇ ਦਸ ਸਾਲਾਂ ਦੇ ਕੰਮਾਂ ਦਾ ਆਡਿਟ ਹੁਣ ਫੋਰੈਂਸਿਕ ਤਰੀਕੇ ਨਾਲ ਹੋਵੇਗਾ-ਸਿੱਧੂ
ਏਬੀਪੀ ਸਾਂਝਾ | 03 Jan 2018 01:51 PM (IST)
ਚੰਡੀਗੜ੍ਹ: ਪੰਜਾਬ ਦੀਆਂ ਲੋਕਲ ਬਾਡੀਜ਼ ਦੇ ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਦਾ ਆਡਿਟ ਹੁਣ ਫੋਰੈਂਸਿਕ ਤਰੀਕੇ ਨਾਲ ਹੋਵੇਗਾ। ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਐਲਾਨ ਕੀਤਾ। ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਸਰਕਾਰ ਦਾ 'ਪਲਾਨ 2018 ' ਵੀ ਜਾਰੀ ਕੀਤਾ। ਸਿੱਧੂ ਨੇ ਕਿਹਾ ਕਿ ਫੋਰੈਂਸਿਕ ਆਡਿਟ ਲਈ ਠੇਕਾ ਪਹਿਲਾਂ ਤੋਂ ਹੀ ਇੱਕ ਕੰਪਨੀ ਨੂੰ ਦੇ ਦਿੱਤਾ ਗਿਆ ਹੈ। ਸਿੱਧੂ ਨੇ ਮੀਡੀਆ ਨੂੰ ਨਵੀਂ ਸਕੀਮਾਂ ਬਾਰ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਟੂਰਿਜ਼ਮ ਤੇ ਸਭਿਆਚਾਰ ਲਈ ਖ਼ਾਸ ਨੀਤੀ ਤਿਆਰ ਕੀਤੀ ਗਈ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਫ਼ਿਲਮ ਸਿਟੀ ਬਣਾਉਣ ਦਾ ਪਲਾਨ ਵੀ ਹੈ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਸੁਰਜੀਤ ਪਾਤਰ ਨੇ ਦੱਸਿਆ ਕਿ ਹੁਣ ਪੰਜਾਬ ਵਿੱਚ ਅੰਤਰਰਾਸ਼ਟਰੀ ਕਵੀ ਸੰਮੇਲਨ ਵੀ ਕਰਵਾਇਆ ਜਾਵੇਗਾ।