ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੰਪਨੀ ਬਾਗ਼ ਚੌਕ ਵਿੱਚ ਉਸ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਇੱਕ ਟੈਂਪੂ ਨੂੰ ਸੜਕ ਵਿਚਾਲੇ ਹੀ ਅੱਗ ਲੱਗ ਗਈ। ਟੈਂਪੂ ਵਿੱਚ ਇੱਕ ਜਨਰੇਟਰ ਅਤੇ ਸਲੰਡਰ ਪਿਆ ਸੀ। ਸਲੰਡਰ ਨੂੰ ਅੱਗ ਲਗਨ ਦੇ ਨਾਲ ਹੀ ਜ਼ੋਰਦਾਰ ਧਮਾਕਾ ਹੋਈਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ, ਉਸ ਵੇਲੇ ਤੱਕ ਸਵੱਛਤਾ ਅਭਿਆਨ ਤਹਿਤ ਕੰਮ ਕਰ ਰਹੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ।


ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉੱਥੇ ਖੜੇ ਪੁਲਿਸ ਮੁਲਾਜ਼ਮਾਂ ਨੂੰ ਫਾਇਰ ਬ੍ਰਿਗੇਡ ਮੰਗਵਾਉਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਕੋਈ ਮਦਦ ਨਾ ਕੀਤੀ। ਫਾਇਰ ਬ੍ਰਿਗੇਡ ਦੀ ਗੱਡੀ ਲਗਭਗ 1 ਘੰਟੇ ਲੇਟ ਪਹੁੰਚੀ।
ਮਿਲੀ ਜਾਣਕਾਰੀ ਮੁਤਾਬਕ, ਜਿਵੇਂ ਹੀ ਸਲੰਡਰ ਫਟਿਆ ਤਾਂ ਜਨਰੇਟਰ ਨੇ ਵੀ ਅੱਗ ਫੜ ਲਈ। ਅੱਗ ਦੀਆਂ ਲਪਟਾਂ ਉੱਚੀਆਂ ਉੱਠਦੀਆਂ ਵੇਖ ਟੈਂਪੂ ਚਾਲਕ ਨੇ ਟੈਂਪੂ ਨੇ ਨੂੰ ਸੜਕ ਤੋਂ ਕੁੱਝ ਦੂਰ ਖੜ੍ਹਾ ਕਰ ਦਿੱਤਾ। ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਦਰਅਸਲ ਜਿਸ ਟੈਂਪੂ ਵਿੱਚ ਅੱਗ ਲੱਗੀ ਹੈ, ਉਸ ਦੀ ਵਰਤੋਂ ਅੰਮ੍ਰਿਤਸਰ ਵਿੱਚ ਬਣ ਰਹੀ ਨਵੀਂ ਸੜਕ ਦੇ ਵਿਚਾਲੇ ਰਿਫ਼ਲੈਕਟਰ ਲਗਾਉਣ ਦੇ ਕੰਮ ਵਿੱਚ ਲੱਗਿਆ ਸੀ।