ਕਾਰ ਦਰਖ਼ਤ 'ਚ ਵੱਜੀ, ਪੂਰਾ ਪਰਿਵਾਰ ਖ਼ਤਮ
ਏਬੀਪੀ ਸਾਂਝਾ | 24 Sep 2016 01:17 PM (IST)
ਫ਼ਰੀਦਕੋਟ: ਕੋਟਕਪੂਰਾ ਵਿਖੇ ਅੱਜ ਸਵੇਰੇ ਹੋਏ ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਜਲਾਲਾਬਾਦ ਦੇ ਰਹਿਣ ਵਾਲੇ ਸਨ। ਹਾਦਸੇ ਵਿੱਚ ਗੁਰਦਿਆਲ ਸਿੰਘ, ਉਨ੍ਹਾਂ ਦੀ ਪਤਨੀ, ਦੋ ਪੁੱਤਰ ਅਤੇ ਇੱਕ ਧੀ ਦੀ ਮੌਤ ਹੋਈ ਹੈ। ਗੁਰਦਿਆਲ ਸਿੰਘ ਆਪਣੇ ਪਰਿਵਾਰ ਨਾਲ ਮੁਕਤਸਰ ਤੋਂ ਫ਼ਰੀਦਕੋਟ ਨੂੰ ਜਾ ਰਿਹਾ ਸੀ ਕਿ ਕੋਟਕਪੂਰਾ ਨੇੜੇ ਇਹਨਾਂ ਦੀ ਗੱਡੀ ਸੜਕ ਕਿਨਾਰੇ ਇੱਕ ਦਰਖ਼ਤ ਨਾਲ ਜਾ ਟਕਰਾਈ। ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ ਉੱਤੇ ਪੰਜ ਲੋਕਾਂ ਦੀ ਮੌਤ ਹੋ ਗਈ। ਕਾਰ ਵਿੱਚ ਕੁੱਝ ਛੇ ਲੋਕ ਸਵਾਰ ਸਨ।