ਜਲੰਧਰ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਏਬੀਪੀ ਸਾਂਝਾ | 24 Sep 2016 10:50 AM (IST)
ਜਲੰਧਰ : ਇੱਥੇ ਇੱਕ ਵਾਰ ਫਿਰ ਤੋਂ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ- ਕਪੂਰਥਲਾ ਰੋਡ ਨੇੜੇ ਸ਼ੇਰ ਸਿੰਘ ਕਾਲੋਨੀ ਨੇੜੇ ਛੋਟੀ ਨਹਿਰ ਵਿੱਚੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਦੇ ਅੰਗ ਮਿਲੇ ਹਨ। ਘਟਨਾ ਸਵੇਰੇ ਦੀ ਹੈ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਿੱਖਾਂ ਸੰਗਤਾਂ ਭਾਰੀ ਗਿਣਤੀ ਵਿੱਚ ਨਹਿਰ ਦੇ ਨੇੜੇ ਇਕੱਠੀਆਂ ਹੋ ਗਈਆਂ। ਸਿੱਖ ਸੰਗਤਾਂ ਵੱਲੋਂ ਸਤਿਕਾਰ ਨਾਲ ਦੋਵੇਂ ਧਾਰਮਿਕ ਗ੍ਰੰਥਾਂ ਦੇ ਅੰਗਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਘਟਨਾ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਸ ਹੈ। ਸਥਿਤੀ ਨੂੰ ਦੇਖਦੇ ਹੋਏ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਹੈ।