ਜਲੰਧਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸਬੰਧਤ ਸਰਕਾਰੀ, ਏਡਿਡ ਤੇ ਪ੍ਰਾਈਵੇਟ ਕਾਲਜਾਂ 'ਚ ਬੀਐੱਡ ਦਾ ਦਾਖਲਾ ਲੈਣ ਲਈ ਵਿਦਿਆਰਥੀ 20 ਜੂਨ ਤੱਕ ਅਪਲਾਈ ਕਰ ਸਕਦੇ ਹਨ।


ਆਨਲਾਈਨ ਫੀਸ ਭਰਨ ਦੀ ਆਖਰੀ ਤਾਰੀਖ 22 ਜੂਨ ਹੈ ਤੇ ਵਿਦਿਆਰਥੀ ਸ਼ਾਮ 4 ਵਜੇ ਤੱਕ ਫੀਸ ਭਰ ਸਕਦੇ ਹਨ। ਦੱਸ ਦਈਏ ਕਿ 5 ਜੁਲਾਈ ਨੂੰ ਸਵੇਰੇ ਸਾਢੇ ਦਸ ਵਜੇ ਤੋਂ ਦੁਪਹਿਰ ਇਕ ਵਜੇ ਤੱਕ ਪ੍ਰਵੇਸ਼ ਪ੍ਰੀਖਿਆ ਲਈ ਜਾਵੇਗੀ ਤੇ ਨਤੀਜੇ 11 ਜੁਲਾਈ ਨੂੰ ਆਉਣਗੇ।


ਇਸ ਤੋਂ ਬਾਅਦ 22 ਜੁਲਾਈ ਨੂੰ ਸੀਟਾਂ ਦੀ ਐਲੋਕੇਸ਼ਨ ਹੋਵੇਗੀ ਤੇ ਵਿਦਿਆਰਥੀਆਂ ਨੂੰ ਅਲਾਟ ਕੀਤੀਆਂ ਸੀਟਾਂ ਤੇ ਰਿਪੋਰਟ 23 ਤੋਂ 26 ਜੁਲਾਈ ਤੱਕ ਕਰਨਾ ਹੋਵੇਗਾ ਜਦਕਿ ਖਾਲੀ ਸੀਟਾਂ ਤੇ ਰਿਪੋਰਟ ਕਰਨ ਦੀ ਆਖਰੀ ਮਿਤੀ 27 ਜੁਲਾਈ ਹੈ।


ਲਾਇਲਪੁਰ ਖਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ 24 ਤੋਂ 30 ਜੁਲਾਈ ਤੱਕ ਵਿਦਿਆਰਥੀ ਡਿਗਰੀ ਦੀ ਮਾਰਕਸ਼ੀਟ ਅਪਡੇਟ ਕਰਵਾ ਸਕਦੇ ਹਨ। ਸੈਲਫ ਫਾਈਨਾਸਡ ਕਲਾਸਾਂ 'ਚ ਬੀਐਡ ਦੀਆਂ ਰੈਗੂਲਰ ਕਲਾਸਜ਼ 6 ਅਗਸਤ ਤੋਂ ਸ਼ੁਰੂ ਹੋਣਗੀਆਂ। ਜਿਨ੍ਹਾਂ ਵਿਦਿਆਰਥੀਆਂ ਦੇ ਫਾਰਮ ਪੂਰੇ ਨਹੀਂ ਹਨ ਉਹ 500 ਰੁਪਏ ਲੇਟ ਫੀਸ ਦੇਕੇ ਫਾਰਮ 26 ਜੂਨ ਤੋਂ 2 ਜੁਲਾਈ ਤੱਕ ਜਮ੍ਹਾ ਕਰਵਾ ਸਕਦੇ ਹਨ।