ਚੰਡੀਗੜ੍ਹ: ਕੈਪਟਨ ਸਰਕਾਰ ਆਟਾ-ਦਾਲ ਸਕੀਮ ਤਹਿਤ ਹੁਣ ਖੰਡ ਤੇ ਪੱਤੀ ਵੀ ਦੇਵੇਗੀ। ਜੁਲਾਈ ਮਹੀਨੇ ਤੋਂ ਆਟਾ ਦਾਲ ਦੇ ਨਾਲ-ਨਾਲ ਚਾਹ ਪੱਤੀ ਤੇ ਚੀਨੀ ਵੀ ਮਿਲਣੀ ਸ਼ੁਰੂ ਹੋ ਜਾਏਗੀ। ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਹ ਦਾਅਵਾ ਕੀਤਾ ਹੈ।   ਯਾਦ ਰਹੇ ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿੱਚ ਆਟਾ-ਦਾਲ ਦੇ ਨਾਲ-ਨਾਲ ਚਾਹ ਪੱਤੀ ਤੇ ਚੀਨੀ ਦੇਣ ਦਾ ਵਾਅਦਾ ਕੀਤਾ ਸੀ। ਆਟਾ-ਦਾਲ ਸਕੀਮ ਪਿੱਛਲੀ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ। ਕੈਪਟਨ ਸਰਕਾਰ ਨੇ ਇਸ ਵਿੱਚ ਚਾਹ ਦੀ ਪਿਆਲੀ ਜੋੜ ਦਿੱਤੀ ਹੈ। ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਦੋ ਲੱਖ ਜਾਅਲੀ ਆਟਾ ਦਾਲ ਵਾਲੇ ਕਾਰਡ ਬਣੇ ਸੀ। ਸਭ ਤੋਂ ਜ਼ਿਆਦਾ ਜਾਅਲੀ ਕਾਰਡ ਬਿਕਰਮ ਮਜੀਠੀਆ ਦੇ ਹਲਕੇ ਮਜੀਠਾ ਬਣੇ ਸੀ। ਉਨ੍ਹਾਂ ਕਿਹਾ ਕਿ ਗ਼ਲਤ ਕਾਰਡ ਬਣਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਵੇਗੀ।